ਡਖਣੇ ਮਃ

Dakhanay, Fifth Mehl:

ਡਖਣੇ ਪੰਜਵੀਂ ਪਾਤਿਸ਼ਾਹੀ।

ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ

The true person is said to be beautiful; false is the reputation of the false.

ਹਰ ਕੋਈ ਆਖਦਾ ਹੈ ਕਿ (ਪਰਮਾਤਮਾ ਦਾ) ਨਾਮ-ਧਨ ਸੁਖ ਦੇਣ ਵਾਲਾ ਹੈ ਤੇ ਦੁਨੀਆਵੀ ਧਨ (ਦੇ ਇਕੱਠਾ ਕਰਨ) ਵਿਚ ਕੋਈ ਨ ਕੋਈ ਝਗੜੇ-ਉਪਾਧੀ ਵਾਲੀ ਖ਼ਬਰ ਹੀ ਸੁਣੀਦੀ ਹੈ। ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਧਨ। ਸੁਹਾਵਾ = ਸੁਖਾਵਾਂ, ਸੁਖ ਦੇਣ ਵਾਲਾ। ਕਾਢੀਐ = ਆਖੀਦਾ ਹੈ, ਹਰ ਕੋਈ ਆਖਦਾ ਹੈ। ਕੂੜੈ = ਝੂਠਾ ਧਨ, ਨਾਸਵੰਤ ਪਦਾਰਥ। ਕੂੜੀ ਸੋਇ = ਮੰਦੀ ਸੋਇ, ਕਿਸੇ ਨ ਕਿਸੇ ਉਪਾਧੀ ਵਾਲੀ ਹੀ ਖ਼ਬਰ।

ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥

O Nanak, rare are those who have Truth in their laps. ||1||

ਫਿਰ ਭੀ, ਹੇ ਨਾਨਕ! ਐਸੇ ਬੰਦੇ ਵਿਰਲੇ ਹੀ ਮਿਲਦੇ ਹਨ, ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੋਵੇ (ਹਰ ਕੋਈ ਉਪਾਧੀ-ਮੂਲ ਦੁਨੀਆਵੀ ਧਨ ਦੇ ਹੀ ਪਿੱਛੇ ਦੌੜ ਰਿਹਾ ਹੈ) ॥੧॥ ਜਾਣੀਅਹਿ = ਜਾਣੇ ਜਾਂਦੇ ਹਨ, ਪਤਾ ਲੱਗਦਾ ਹੈ ॥੧॥