ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥
The face of my friend, the Lord, is incomparably beautiful; I would watch Him, twenty-four hours a day.
ਸੁੱਤੀ ਹੋਈ ਨੇ ਮੈਂ ਉਸ ਖਸਮ-ਪ੍ਰਭੂ ਨੂੰ (ਸੁਪਨੇ ਵਿਚ) ਵੇਖਿਆ, ਸੱਜਣ ਦਾ ਮੂੰਹ ਬਹੁਤ ਹੀ ਸੋਹਣਾ (ਲੱਗਾ)।
ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥
In sleep, I saw my Husband Lord; I am a sacrifice to that dream. ||2||
ਹੇ ਸੁਪਨੇ! ਮੈਂ ਤੈਥੋਂ ਸਦਕੇ ਜਾਂਦੀ ਹਾਂ। (ਹੁਣ ਮੇਰੀ ਤਾਂਘ ਹੈ ਕਿ) ਮੈਂ ਅੱਠੇ ਪਹਰ (ਸੱਜਣ ਦਾ ਮੂੰਹ) ਵੇਖਦੀ ਰਹਾਂ ॥੨॥ ਸੁਤੜੀ = ਸੁੱਤੀ ਹੋਈ ਨੇ। ਸਹੁ = ਖਸਮ। ਸੁਪਨੇ = ਹੇ ਸੁਪਨੇ! ਤੈ = ਤੈਥੋਂ। ਹਉ = ਮੈਂ। ਖੰਨੀਐ = ਕੁਰਬਾਨ ਹਾਂ। ਸਜਣ ਮੁਖੁ = ਮਿਤ੍ਰ ਪ੍ਰਭੂ ਦਾ ਮੂੰਹ। ਅਨੂਪੁ = ਉਪਮਾ ਰਹਿਤ, ਬੇ-ਮਿਸਾਲ, ਬਹੁਤ ਹੀ ਸੋਹਣਾ। ਨਿਹਾਲਸਾ = ਮੈਂ ਵੇਖਾਂਗੀ ॥੨॥