ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥
O my friend, realize the True Lord. Just to talk about Him is useless.
ਹੇ ਮਿਤ੍ਰ! (ਨਿਰਾ) ਮੂੰਹੋਂ ਆਖਣਾ ਵਿਅਰਥ ਹੈ, ਨਾਮ-ਧਨ ਨੂੰ (ਆਪਣੇ ਹਿਰਦੇ ਵਿਚ) ਜਾਚ-ਤੋਲ। ਸਜਣ = ਹੇ ਮਿਤ੍ਰ! ਸਚੁ = ਨਾਮ-ਧਨ। ਪਰਖਿ = ਮੁੱਲ ਪਾ, (ਖਰਾਪਨ) ਗਹੁ ਨਾਲ ਵੇਖ। ਮੁਖਿ = (ਨਿਰਾ) ਮੂੰਹੋਂ। ਅਲਾਵਣੁ = ਬੋਲਣਾ, ਆਖਣਾ। ਥੋਥਰਾ = ਖ਼ਾਲੀ, ਵਿਅਰਥ।
ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥
See Him within your mind; your Beloved is not far away. ||3||
ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਉਹ ਪਤੀ-ਪ੍ਰਭੂ ਤੈਥੋਂ ਦੂਰ ਨਹੀਂ ਹੈ (ਤੇਰੇ ਅੰਦਰ ਹੀ ਵੱਸਦਾ ਹੈ) ॥੩॥ ਮੰਨ ਮਝਾਹੂ = ਮਨ ਵਿਚ। ਲਖਿ = ਵੇਖ। ਸੁ = ਉਹ ॥੩॥