ਪਉੜੀ

Pauree:

ਪਉੜੀ।

ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ

The earth, the Akaashic ethers of the sky, the nether regions of the underworld, the moon and the sun shall pass away.

ਧਰਤੀ ਆਕਾਸ਼ ਪਾਤਾਲ ਚੰਦ ਅਤੇ ਸੂਰਜ-ਇਹ ਸਭ ਨਾਸਵੰਤ ਹਨ। ਬਿਨਾਸੀ = ਨਾਸਵੰਤ।

ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ

Emperors, bankers, rulers and leaders shall depart, and their homes shall be demolished.

ਸ਼ਾਹ ਬਾਦਸ਼ਾਹ ਅਮੀਰ ਜਾਗੀਰਦਾਰ (ਸਭ ਆਪਣੇ) ਮਹਲ-ਮਾੜੀਆਂ ਛੱਡ ਕੇ (ਇਥੋਂ) ਤੁਰ ਜਾਣਗੇ। ਉਮਰਾਵ = ਅਮੀਰ ਬੰਦੇ। ਖਾਨ = ਖ਼ਾਨ, ਜਾਇਦਾਦਾਂ ਦੇ ਮਾਲਕ। ਢਾਹਿ = ਢਾਹ ਕੇ, ਛੱਡ ਕੇ।

ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ

The poor and the rich, the humble and the intoxicated, all these people shall pass away.

ਕੰਗਾਲ, ਅਮੀਰ, ਗ਼ਰੀਬ, ਮਾਇਆ-ਮੱਤੇ (ਕੋਈ ਭੀ ਹੋਵੇ) ਸਾਰਾ ਜਗਤ ਹੀ (ਇਥੋਂ) ਚਾਲੇ ਪਾ ਜਾਇਗਾ। ਰੰਗ = ਰੰਕ, ਕੰਗਾਲ। ਤੁੰਗ = ਉੱਚੇ, ਧਨਾਢ। ਮਸਤ = ਅਹੰਕਾਰੀ, ਮਾਇਆ = ਮੱਤੇ। ਸਿਧਾਸੀ = ਸੰਸਾਰ ਤੋਂ ਚਲੇ ਜਾਣਗੇ।

ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ

The Qazis, Shaykhs and preachers shall all arise and depart.

ਕਾਜ਼ੀ ਸ਼ੇਖ਼ ਆਦਿਕ ਭੀ ਸਾਰੇ ਹੀ ਕੂਚ ਕਰ ਜਾਣਗੇ। ਮਸਾਇਕਾ = ਸ਼ੇਖ਼ ਅਖਵਾਣ ਵਾਲੇ।

ਪੀਰ ਪੈਕਾਬਰ ਅਉਲੀਏ ਕੋ ਥਿਰੁ ਰਹਾਸੀ

The spiritual teachers, prophets and disciples - none of these shall remain permanently.

ਪੀਰ ਪੈਗ਼ੰਬਰ ਵੱਡੇ ਵੱਡੇ ਧਾਰਮਿਕ ਆਗੂ-ਇਹਨਾਂ ਵਿਚੋਂ ਭੀ ਕੋਈ ਇਥੇ ਸਦਾ ਟਿਕਿਆ ਨਹੀਂ ਰਹੇਗਾ। ਅਉਲੀਏ = ਵਲੀ ਲੋਕ, ਧਾਰਮਿਕ ਆਗੂ।

ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ

Fasts, calls to prayer and sacred scriptures - without understanding, all these shall vanish.

ਜਿਨ੍ਹਾਂ ਰੋਜ਼ੇ ਰੱਖੇ, ਬਾਂਗਾਂ ਦਿੱਤੀਆਂ, ਨਿਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕ ਪੜ੍ਹੇ ਉਹ ਭੀ ਅਤੇ ਜਿਨ੍ਹਾਂ ਇਹਨਾਂ ਦੀ ਸਾਰ ਨ ਸਮਝੀ ਉਹ ਭੀ ਸਾਰੇ (ਜਗਤ ਤੋਂ ਆਖ਼ਰ) ਚਲੇ ਜਾਣਗੇ।

ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ

The 8.4 million species of beings of the earth shall all continue coming and going in reincarnation.

ਧਰਤੀ ਦੀਆਂ ਚੌਰਾਸੀ ਲੱਖ ਜੂਨਾਂ ਦੇ ਸਾਰੇ ਹੀ ਜੀਵ (ਜਗਤ ਵਿਚ) ਆਉਂਦੇ ਹਨ ਤੇ ਫਿਰ ਇਥੋਂ ਚਲੇ ਜਾਂਦੇ ਹਨ। ਮੇਦਨੀ = ਧਰਤੀ।

ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥

The One True Lord God is eternal and unchanging. The Lord's slave is also eternal. ||17||

ਸਿਰਫ਼ ਇਕ ਸੱਚਾ ਖ਼ੁਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਖ਼ੁਦਾ ਦਾ ਬੰਦਾ (ਭਗਤ) ਭੀ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੧੭॥ ਨਿਹਚਲੁ = ਸਦਾ ਕਾਇਮ ਰਹਿਣ ਵਾਲਾ ॥੧੭॥