ਡਖਣੇ ਮਃ

Dakhanay, Fifth Mehl:

ਡਖਣੇ ਪੰਜਵੀਂ ਪਾਤਿਸ਼ਾਹੀ।

ਡਿਠੀ ਹਭ ਢੰਢੋਲਿ ਹਿਕਸੁ ਬਾਝੁ ਕੋਇ

I have seen and examined all; without the One Lord, there is none at all.

ਮੈਂ ਸਾਰੀ ਸ੍ਰਿਸ਼ਟੀ ਭਾਲ ਕੇ ਵੇਖ ਲਈ ਹੈ, (ਹੇ ਪ੍ਰਭੂ!) ਇਕ ਤੇਰੇ (ਦੀਦਾਰ ਤੋਂ) ਬਿਨਾ ਹੋਰ ਕੋਈ ਭੀ (ਪਦਾਰਥ ਮੈਨੂੰ ਆਤਮਕ ਸ਼ਾਂਤੀ) ਨਹੀਂ (ਦੇਂਦਾ)। ਹਭ = ਸਾਰੀ ਸ੍ਰਿਸ਼ਟੀ। ਢੰਢੋਲਿ = ਭਾਲ ਕੇ।

ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥

Come, and show me Your face, O my friend, so that my body and mind may be cooled and soothed. ||1||

ਹੇ ਮਿਤ੍ਰ-ਪ੍ਰਭੂ! ਆ, ਤੂੰ ਮੈਨੂੰ ਦਰਸਨ ਦੇਹ, (ਤੇਰਾ ਦਰਸਨ ਕੀਤਿਆਂ) ਮੇਰੇ ਤਨ ਮਨ ਵਿਚ ਠੰਢ ਪੈਂਦੀ ਹੈ ॥੧॥ ਸਜਣ = ਹੇ ਮਿਤ੍ਰ-ਪ੍ਰਭੂ! ਮੁਖਿ ਲਗੁ = ਮਿਲ, ਦੀਦਾਰ ਦੇਹ। ਤਨੁ ਮਨੁ ਠੰਢਾ ਹੋਇ = ਤਨ ਮਨ ਵਿਚ ਠੰਢ ਪੈਂਦੀ ਹੈ, ਮਨ ਤੇ ਗਿਆਨ ਇੰਦ੍ਰੇ ਸ਼ਾਂਤ ਹੁੰਦੇ ਹਨ ॥੧॥