ਮਃ

Fifth Mehl:

ਪੰਜੀਵੀਂ ਪਾਤਿਸ਼ਾਹੀ।

ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ

The lover is without hope, but within my mind, there is great hope.

(ਹੇ ਪ੍ਰਭੂ!) (ਤੇਰੇ ਚਰਨਾਂ ਦਾ ਸੱਚਾ) ਪ੍ਰੇਮੀ ਉਹੀ ਹੋ ਸਕਦਾ ਹੈ ਜਿਸ ਨੂੰ ਦੁਨੀਆਵੀ ਆਸਾਂ ਨਾਹ ਪੋਹ ਸਕਣ, ਪਰ ਮੇਰੇ ਮਨ ਵਿਚ ਤਾਂ ਵੱਡੀਆਂ ਵੱਡੀਆਂ ਆਸਾਂ ਹਨ। ਆਸਕੁ = (ਪ੍ਰਭੂ-ਚਰਨਾਂ ਦਾ) ਪ੍ਰੇਮੀ। ਆਸਾ = (ਦੁਨੀਆਵੀ ਪਦਾਰਥਾਂ ਦੀਆਂ) ਆਸਾਂ, ਮਾਇਕ ਲਾਲਸਾ। ਮੂ ਮਨਿ = ਮੇਰੇ ਮਨ ਵਿਚ।

ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥

In the midst of hope, only You, O Lord, remain free of hope; I am a sacrifice, a sacrifice, a sacrifice to You. ||2||

ਸਿਰਫ਼ ਤੂੰ ਹੀ ਹੈਂ ਜੋ ਮੈਨੂੰ (ਦੁਨੀਆਵੀ) ਆਸਾਂ ਤੋਂ ਉਪਰਾਮ ਕਰ ਸਕਦਾ ਹੈਂ। ਮੈਂ ਤੈਥੋਂ ਹੀ ਕੁਰਬਾਨ ਜਾਂਦਾ ਹਾਂ (ਤੂੰ ਆਪ ਹੀ ਮੇਹਰ ਕਰ) ॥੨॥ ਆਸ ਨਿਰਾਸਾ = ਦੁਨੀਆਵੀ ਆਸਾਂ ਤੋਂ ਉਪਰਾਮ ਕਰਨ ਵਾਲਾ। ਹਿਕੁ ਤੂ = ਸਿਰਫ਼ ਤੂੰ ਹੈਂ ॥੨॥