ਗਉੜੀ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀ।

ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ

The Lord, our Friend, is totally pervading the water, the land and the skies.

(ਹੇ ਭਾਈ!) ਜੇਹੜਾ ਪ੍ਰਭੂ-ਮਿੱਤਰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ, ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਹਰਿ ਮੀਤ ਗੁਣ = ਪ੍ਰਭੂ-ਮਿੱਤਰ ਦੇ ਗੁਣ।

ਭ੍ਰਮ ਬਿਨਸੇ ਗਾਏ ਗੁਣ ਨੀਤ ॥੧॥

Doubts are dispelled by continually singing the Lord's Glorious Praises. ||1||

ਉਸ ਦੇ ਗੁਣ ਸਦਾ ਗਾਵਿਆਂ ਸਭ ਕਿਸਮ ਦੇ ਭਟਕਣ ਨਾਸ ਹੋ ਜਾਂਦੇ ਹਨ ॥੧॥ ਨੀਤ = ਸਦਾ। ਭ੍ਰਮ = ਭਟਕਣ ॥੧॥

ਊਠਤ ਸੋਵਤ ਹਰਿ ਸੰਗਿ ਪਹਰੂਆ

While rising up, and while lying down in sleep, the Lord is always with you, watching over you.

(ਹੇ ਭਾਈ!) ਉਹ ਪਰਮਾਤਮਾ ਜਾਗਦਿਆਂ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਰਾਖਾ ਹੈ, ਸੰਗਿ = (ਜੀਵ ਦੇ) ਨਾਲ। ਪਹਰੂਆ = ਰਾਖਾ। ਜਾ ਕੈ ਸਿਮਰਣਿ = ਜਿਸ ਦੇ ਸਿਮਰਨ ਨਾਲ। ਜਮ ਡਰੂਆ = ਮੌਤ ਦਾ ਡਰ।

ਜਾ ਕੈ ਸਿਮਰਣਿ ਜਮ ਨਹੀ ਡਰੂਆ ॥੧॥ ਰਹਾਉ

Remembering Him in meditation, the fear of Death departs. ||1||Pause||

ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) ॥੧॥ ਰਹਾਉ ॥

ਚਰਣ ਕਮਲ ਪ੍ਰਭ ਰਿਦੈ ਨਿਵਾਸੁ

With God's Lotus Feet abiding in the heart,

(ਹੇ ਭਾਈ!) ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿਚ ਨਿਵਾਸ ਹੋ ਜਾਂਦਾ ਹੈ, ਰਿਦੈ = ਹਿਰਦੈ ਵਿਚ।

ਸਗਲ ਦੂਖ ਕਾ ਹੋਇਆ ਨਾਸੁ ॥੨॥

all suffering comes to an end. ||2||

ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੨॥

ਆਸਾ ਮਾਣੁ ਤਾਣੁ ਧਨੁ ਏਕ

The One Lord is my hope, honor, power and wealth.

ਇਕ ਪਰਮਾਤਮਾ ਦਾ ਨਾਮ ਹੀ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ, ਪ੍ਰਭੂ ਦਾ ਨਾਮ ਹੀ ਉਸ ਦਾ ਮਾਣ-ਤਾਣ ਤੇ ਧਨ ਹੋ ਜਾਂਦਾ ਹੈ। ਏਕ = ਇਕ ਪਰਮਾਤਮਾ ਦੀ।

ਸਾਚੇ ਸਾਹ ਕੀ ਮਨ ਮਹਿ ਟੇਕ ॥੩॥

Within my mind is the Support of the True Banker. ||3||

ਉਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ ॥੩॥ ਟੇਕ = ਸਹਾਰਾ ॥੩॥

ਮਹਾ ਗਰੀਬ ਜਨ ਸਾਧ ਅਨਾਥ

I am the poorest and most helpless servant of the Holy.

(ਹੇ ਭਾਈ! ਜੇਹੜੇ) ਬੜੇ ਗਰੀਬ ਤੇ ਅਨਾਥ ਬੰਦੇ (ਸਨ, ਜਦੋਂ ਉਹ) ਗੁਰੂ ਦੇ ਸੇਵਕ (ਬਣ ਗਏ, ਗੁਰੂ ਦੀ ਸਰਨ ਆ ਪਏ) ਜਨ ਸਾਧ = ਸਾਧ ਜਨ, ਗੁਰਮੁਖਿ, ਗੁਰੂ ਦੇ ਸੇਵਕ। ਅਨਾਥ = ਨਿਆਸਰੇ।

ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥

O Nanak, giving me His Hand, God has protected me. ||4||85||154||

ਹੇ ਨਾਨਕ! (ਆਖ-) ਪਰਮਾਤਮਾ ਨੇ (ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ) ਹੱਥ ਦੇ ਕੇ ਰੱਖ ਲਿਆ ॥੪॥੮੫॥੧੫੪॥ ਪ੍ਰਭਿ = ਪ੍ਰਭੂ ਨੇ ॥੪॥