ਗਉੜੀ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀ।

ਥਾਤੀ ਪਾਈ ਹਰਿ ਕੋ ਨਾਮ

Those who obtain the wealth of the Lord's Name

(ਹੇ ਭਾਈ! ਜੇ ਤੂੰ ਪਰਮਾਤਮਾ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ-ਧਨ ਦੀ ਥੈਲੀ ਹਾਸਲ ਕਰ ਲਈ ਹੈ, ਥਾਤੀ = ਧਨ ਦੀ ਥੈਲੀ। ਕੋ = ਦਾ।

ਬਿਚਰੁ ਸੰਸਾਰ ਪੂਰਨ ਸਭਿ ਕਾਮ ॥੧॥

move freely in the world; all their affairs are resolved. ||1||

ਤਾਂ ਤੂੰ ਸੰਸਾਰ ਦੇ ਕਾਰ-ਵਿਹਾਰਾਂ ਵਿਚ ਭੀ (ਨਿਸੰਗ ਹੋ ਕੇ) ਤੁਰ ਫਿਰ। ਤੇਰੇ ਸਾਰੇ ਕੰਮ ਸਿਰੇ ਚੜ੍ਹ ਜਾਣਗੇ ॥੧॥ ਬਿਚਰੁ = ਫਿਰ ਤੁਰ। ਸਭਿ = ਸਾਰੇ ॥੧॥

ਵਡਭਾਗੀ ਹਰਿ ਕੀਰਤਨੁ ਗਾਈਐ

By great good fortune, the Kirtan of the Lord's Praises are sung.

(ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਵੱਡੇ ਭਾਗਾਂ ਨਾਲ ਗਾਇਆ ਜਾ ਸਕਦਾ ਹੈ। ਵਡ ਭਾਗੀ = ਵੱਡੇ ਭਾਗਾਂ ਨਾਲ।

ਪਾਰਬ੍ਰਹਮ ਤੂੰ ਦੇਹਿ ਪਾਈਐ ॥੧॥ ਰਹਾਉ

O Supreme Lord God, as You give, so do I receive. ||1||Pause||

ਹੇ ਪਾਰਬ੍ਰਹਮ ਪ੍ਰਭੂ! ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੇਂ ਤਾਂ ਹੀ ਸਾਨੂੰ ਮਿਲ ਸਕਦੀ ਹੈ ॥੧॥ ਰਹਾਉ ॥ ਪਾਰਬ੍ਰਹਮ = ਹੇ ਪਾਰਬ੍ਰਹਮ! ਤ = ਤਾਂ ॥੧॥ ਰਹਾਉ ॥

ਹਰਿ ਕੇ ਚਰਣ ਹਿਰਦੈ ਉਰਿ ਧਾਰਿ

Enshrine the Lord's Feet within your heart.

(ਹੇ ਭਾਈ!) ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਦਿਲ ਵਿਚ ਟਿਕਾਈ ਰੱਖ। ਉਰਿ = ਹਿਰਦੇ ਵਿਚ {उरस्}।

ਭਵ ਸਾਗਰੁ ਚੜਿ ਉਤਰਹਿ ਪਾਰਿ ॥੨॥

Get aboard this boat, and cross over the terrifying world-ocean. ||2||

(ਪ੍ਰਭੂ-ਚਰਨ-ਰੂਪ ਜਹਾਜ਼ ਉਤੇ) ਚੜ੍ਹ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥ ਭਵ ਸਾਗਰੁ = ਸੰਸਾਰ-ਸਮੁੰਦਰ। ਚੜਿ = (ਪ੍ਰਭੂ-ਚਰਨਾਂ ਦੇ ਜਹਾਜ਼ ਉਤੇ) ਚੜ੍ਹ ਕੇ ॥੨॥

ਸਾਧੂ ਸੰਗੁ ਕਰਹੁ ਸਭੁ ਕੋਇ

Everyone who joins the Saadh Sangat, the Company of the Holy,

(ਹੇ ਭਾਈ!) ਹਰੇਕ ਪ੍ਰਾਣੀ ਗੁਰੂ ਦੀ ਸੰਗਤਿ ਕਰੋ। ਸਾਧੂ ਸੰਗੁ = ਗੁਰੂ ਦੀ ਸੰਗਤਿ। ਸਭੁ ਕੋਇ = ਹਰੇਕ ਮਨੁੱਖ।

ਸਦਾ ਕਲਿਆਣ ਫਿਰਿ ਦੂਖੁ ਹੋਇ ॥੩॥

obtains eternal peace; pain does not afflict them any longer. ||3||

(ਗੁਰੂ ਦੀ ਸੰਗਤਿ ਵਿਚ ਰਿਹਾਂ) ਸਦਾ ਸੁਖ ਹੀ ਸੁਖ ਹੋਣਗੇ, ਮੁੜ ਕੋਈ ਦੁੱਖ ਪੋਹ ਨਹੀਂ ਸਕੇਗਾ ॥੩॥ ਕਲਿਆਣ = ਸੁਖ ॥੩॥

ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ

With loving devotional worship, meditate on the treasure of excellence.

ਪ੍ਰੇਮ-ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖ਼ਜਾਨੇ ਪਰਮਾਤਮਾ ਦਾ ਭਜਨ ਕਰ, ਗੁਣੀ ਨਿਧਾਨੁ = ਗੁਣਾਂ ਦਾ ਖ਼ਜਾਨਾ ਪ੍ਰਭੂ।

ਨਾਨਕ ਦਰਗਹ ਪਾਈਐ ਮਾਨੁ ॥੪॥੮੪॥੧੫੩॥

O Nanak, you shall be honored in the Court of the Lord. ||4||84||153||

ਹੇ ਨਾਨਕ! (ਇਸ ਤਰ੍ਹਾਂ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਮਿਲਦਾ ਹੈ ॥੪॥੮੪॥੧੫੩॥ ਮਾਨੁ = ਆਦਰ ॥੪॥