ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮਨ ਤਨ ਰਸਨਾ ਹਰਿ ਚੀਨੑਾ

With my mind, body and tongue, I remember the Lord.

ਮੇਰੇ ਮਨ ਮੇਰੇ ਤਨ ਮੇਰੀ ਜੀਭ ਨੇ ਪਰਮਾਤਮਾ ਨਾਲ ਸਾਂਝ ਪਾ ਲਈ ਹੈ। ਹਰਿ ਚੀਨ੍ਹ੍ਹਾ = ਪ੍ਰਭੂ ਨਾਲ ਸਾਂਝ ਪਾਈ {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਰਸਨਾ = ਜੀਭ।

ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋ ਕਉ ਗੁਰਿ ਦੀਨੑਾ ॥੧॥ ਰਹਾਉ

I am in ecstasy, and my anxieties are dispelled; the Guru has blessed me with total peace. ||1||Pause||

(ਹੇ ਭਾਈ! ਮੇਰੇ) ਗੁਰੂ ਨੇ ਮੈਨੂੰ ਸਾਰੇ (ਹੀ) ਸੁਖ ਦੇ ਦਿੱਤੇ ਹਨ, ਮੇਰੇ ਫ਼ਿਕਰ-ਅੰਦੇਸ਼ੇ ਮਿਟ ਗਏ ਹਨ, ਮੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ॥੧॥ ਰਹਾਉ ॥ ਮੋ ਕਉ = ਮੈਨੂੰ। ਗੁਰਿ = ਗੁਰੂ ਨੇ ॥੧॥ ਰਹਾਉ ॥

ਇਆਨਪ ਤੇ ਸਭ ਭਈ ਸਿਆਨਪ ਪ੍ਰਭੁ ਮੇਰਾ ਦਾਨਾ ਬੀਨਾ

My ignorance has been totally transformed into wisdom. My God is wise and all-knowing.

ਹੇ ਭਾਈ! ਬੇ-ਸਮਝੀ ਦੇ ਥਾਂ ਹੁਣ ਮੇਰੇ ਅੰਦਰ ਅਕਲਮੰਦੀ ਹੀ ਪੈਦਾ ਹੋ ਗਈ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਪਰਮਾਤਮਾ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਹੈ (ਸਭ ਦੇ ਕੀਤੇ ਕੰਮ) ਵੇਖਣ ਵਾਲਾ ਹੈ। ਇਆਨਪ = ਬੇ-ਸਮਝੀ। ਤੇ = ਤੋਂ। ਦਾਨਾ = ਜਾਣਨ ਵਾਲਾ। ਬੀਨਾ = ਵੇਖਣ ਵਾਲਾ।

ਹਾਥ ਦੇਇ ਰਾਖੈ ਅਪਨੇ ਕਉ ਕਾਹੂ ਕਰਤੇ ਕਛੁ ਖੀਨਾ ॥੧॥

Giving me His Hand, He saved me, and now no one can harm me at all. ||1||

(ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਪਰਮਾਤਮਾ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਬਚਾ ਲੈਂਦਾ ਹੈ, ਕੋਈ ਭੀ ਮਨੁੱਖ (ਸੇਵਕ ਦਾ) ਕੁਝ ਨਹੀਂ ਵਿਗਾੜ ਸਕਦਾ ॥੧॥ ਦੇਇ = ਦੇ ਕੇ। ਕਉ = ਨੂੰ। ਖੀਨਾ = ਨੁਕਸਾਨ ॥੧॥

ਬਲਿ ਜਾਵਉ ਦਰਸਨ ਸਾਧੂ ਕੈ ਜਿਹ ਪ੍ਰਸਾਦਿ ਹਰਿ ਨਾਮੁ ਲੀਨਾ

I am a sacrifice to the Blessed Vision of the Holy; by their Grace, I contemplate the Lord's Name.

ਹੇ ਭਾਈ! ਮੈਂ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ, ਕਿਉਂਕਿ ਉਸ ਗੁਰੂ ਦੀ ਕਿਰਪਾ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਜਪ ਸਕਿਆ ਹਾਂ। ਜਾਵਉ = ਜਾਵਉਂ। ਬਲਿ ਜਾਵਉ = ਮੈਂ ਸਦਕੇ ਜਾਂਦਾ ਹਾਂ। ਸਾਧੂ = ਗੁਰੂ। ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ।

ਕਹੁ ਨਾਨਕ ਠਾਕੁਰ ਭਾਰੋਸੈ ਕਹੂ ਮਾਨਿਓ ਮਨਿ ਛੀਨਾ ॥੨॥੧੧॥੯੭॥

Says Nanak, I place my faith in my Lord and Master; within my mind, I do not believe in any other, even for an instant. ||2||11||97||

ਨਾਨਕ ਆਖਦਾ ਹੈ- (ਹੁਣ) ਪਰਮਾਤਮਾ ਦੇ ਭਰੋਸੇ ਤੇ ਕਿਸੇ ਹੋਰ (ਆਸਰੇ) ਨੂੰ ਇਕ ਛਿਨ ਵਾਸਤੇ ਭੀ ਮੈਂ ਆਪਣੇ ਮਨ ਵਿਚ ਨਹੀਂ ਮੰਨਦਾ ॥੨॥੧੧॥੯੭॥ ਮਨਿ = ਮਨ ਵਿਚ। ਛੀਨਾ = ਇਕ ਛਿਨ ਭਰ ਭੀ। ਕਹੂ = ਕਿਸੇ ਹੋਰ ਨੂੰ ॥੨॥੧੧॥੯੭॥