ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ

You may roam over the nine continents of the world and live a very long life;

(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ, ਨਉ ਖੰਡ = ਨਉਂ ਹਿੱਸੇ। ਪ੍ਰਿਥਮੀ = ਧਰਤੀ। ਨਉ ਖੰਡ ਪ੍ਰਿਥਮੀ = ਧਰਤੀ ਦੇ ਨਉਂ ਹੀ ਹਿੱਸੇ, ਭਾਵ, ਸਾਰੀ ਧਰਤੀ। ਚਿਰੁ = ਬਹੁਤ ਲੰਮੀ ਉਮਰ।

ਮਹਾ ਉਦਾਸੁ ਤਪੀਸਰੁ ਥੀਵੈ

you may become a great ascetic and a master of disciplined meditation

(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ; ਤਪੀਸਰੁ = ਵੱਡਾ ਤਪੀ। ਥੀਵੈ = ਹੋ ਜਾਏ।

ਅਗਨਿ ਮਾਹਿ ਹੋਮਤ ਪਰਾਨ

and burn yourself in fire;

ਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ;

ਕਨਿਕ ਅਸ੍ਵ ਹੈਵਰ ਭੂਮਿ ਦਾਨ

you may give away gold, horses, elephants and land;

ਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ;

ਨਿਉਲੀ ਕਰਮ ਕਰੈ ਬਹੁ ਆਸਨ

you may practice techniques of inner cleansing and all sorts of Yogic postures;

ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ, ਨਿਉਲੀ ਕਰਮ-ਯੋਗ ਦਾ ਇਕ ਸਾਧਨ ਹੈ ਜਿਸ ਨਾਲ ਆਂਦਰਾਂ ਸਾਫ਼ ਕਰੀਦੀਆਂ ਹਨ। ਸਾਹ ਬਾਹਰ ਨੂੰ ਕੱਢ ਕੇ ਪੇਟ ਨੂੰ ਅੰਦਰ ਵਲ ਖਿੱਚ ਲਈਦਾ ਹੈ, ਫੇਰ ਆਂਦਰਾਂ ਨੂੰ ਇਕੱਠੀਆਂ ਕਰ ਕੇ ਘੁਮਾਈਦਾ ਹੈ। ਇਹ ਸਾਧਨ ਸਵੇਰੇ ਖ਼ਾਲੀ ਪੇਟ ਕਰੀਦਾ ਹੈ।

ਜੈਨ ਮਾਰਗ ਸੰਜਮ ਅਤਿ ਸਾਧਨ

you may adopt the self-mortifying ways of the Jains and great spiritual disciplines;

ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ; ਮਾਰਗ = ਰਸਤਾ।

ਨਿਮਖ ਨਿਮਖ ਕਰਿ ਸਰੀਰੁ ਕਟਾਵੈ

piece by piece, you may cut your body apart;

ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ, ਨਿਮਖ ਨਿਮਖ = ਥੋੜਾ ਥੋੜਾ।

ਤਉ ਭੀ ਹਉਮੈ ਮੈਲੁ ਜਾਵੈ

but even so, the filth of your ego shall not depart.

ਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।

ਹਰਿ ਕੇ ਨਾਮ ਸਮਸਰਿ ਕਛੁ ਨਾਹਿ

There is nothing equal to the Name of the Lord.

(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ; ਸਮਸਰਿ = ਬਰਾਬਰ।

ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥

O Nanak, as Gurmukh, chant the Naam, and obtain salvation. ||2||

ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ। ਪਰਾਨ = ਜਿੰਦ। ਕਨਿਕ = ਸੋਨਾ (gold)। ਅਸ੍ਵ = ਘੋੜੇ। ਹੈਵਰ = {हरावर} ਵਧੀਆ ਘੋੜੇ। ਭੂਮਿ ਦਾਨ = ਜ਼ਮੀਨ ਦਾ ਦਾਨ ॥੨॥