ਅਸਟਪਦੀ ॥
Ashtapadee:
ਅਸ਼ਟਪਦੀ ਖ਼।
ਜਾਪ ਤਾਪ ਗਿਆਨ ਸਭਿ ਧਿਆਨ ॥
Chanting, intense meditation, spiritual wisdom and all meditations;
(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ, ਜਾਪ = ਵੇਦ ਆਦਿਕਾਂ ਦੇ ਮੰਤ੍ਰਾਂ (ਜਾਂ ਦੇਵਤਿਆਂ ਦੇ ਨਾਮ) ਸਹਜੇ ਸਹਜੇ ਉਚਾਰਨੇ। ਤਾਪ = ਸਰੀਰ ਨੂੰ ਧੂਣੀਆਂ ਆਦਿਕ ਨਾਲ ਕਸ਼ਟ ਦੇਣੇ ਤਾਕਿ ਸਰੀਰਕ ਇੰਦ੍ਰੇ ਮਨ ਅਤੇ ਆਤਮਾ ਉਤੇ ਜ਼ੋਰ ਨਾਹ ਪਾ ਸਕਣ। ਧਿਆਨ = ਕਿਸੇ ਦੇਵਤਾ ਆਦਿਕ ਦੇ ਗੁਣਾਂ ਨੂੰ ਮਨ ਦੇ ਸਾਹਮਣੇ ਰੱਖਣਾ।
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
the six schools of philosophy and sermons on the scriptures;
ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ; ਖਟ ਸਾਸਤ੍ਰ = ਛੇ ਸ਼ਾਸਤ੍ਰ, ਛੇ ਦਰਸ਼ਨ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ)। ਵਖਿਆਨ = ਉਪਦੇਸ਼।
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥
the practice of Yoga and righteous conduct;
ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ, ਕਰਮ ਧ੍ਰਮ ਕਿਰਿਆ = ਕਰਮ-ਕਾਂਡ ਦੇ ਧਰਮ ਦੇ ਕੰਮ।
ਸਗਲ ਤਿਆਗਿ ਬਨ ਮਧੇ ਫਿਰਿਆ ॥
the renunciation of everything and wandering around in the wilderness;
(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ; ਤਿਆਗਿ = ਛੱਡ ਕੇ। ਮਧੇ = ਵਿਚ।
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥
the performance of all sorts of works;
ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ,
ਪੁੰਨ ਦਾਨ ਹੋਮੇ ਬਹੁ ਰਤਨਾ ॥
donations to charities and offerings of jewels to fire;
ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ, ਹੋਮੈ = ਹਵਨ ਕਰੇ, ਅੱਗ ਵਿਚ ਪਾਵੇ। ਰਤਨਾ = ਘਿਉ।
ਸਰੀਰੁ ਕਟਾਇ ਹੋਮੈ ਕਰਿ ਰਾਤੀ ॥
cutting the body apart and making the pieces into ceremonial fire offerings;
ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ, ਕਰਿ ਰਾਤੀ = ਰਤੀ ਰਤੀ ਕਰ ਕੇ।
ਵਰਤ ਨੇਮ ਕਰੈ ਬਹੁ ਭਾਤੀ ॥
keeping fasts and making vows of all sorts
ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ; ਨੇਮ = ਬੰਧੇਜ।
ਨਹੀ ਤੁਲਿ ਰਾਮ ਨਾਮ ਬੀਚਾਰ ॥
- none of these are equal to the contemplation of the Name of the Lord,
(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ,
ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥
O Nanak, if, as Gurmukh, one chants the Naam, even once. ||1||
(ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥ ਇਕ ਬਾਰ = ਇਕ ਵਾਰੀ ॥੧॥