ਚੌਪਈ

Chaupaee

ਚੌਪਈ:

ਭੂਪਤਿ ਸਕਲ ਅਧਿਕ ਰਿਸਿ ਕਰੈ

ਸਾਰੇ ਰਾਜੇ ਬਹੁਤ ਗੁੱਸਾ ਕਰਨ ਲਗੇ

ਹਾਥ ਹਥਯਾਰਨ ਊਪਰ ਧਰੈ

All the princes flew into rage on her decision and put their hands on their arms,

ਅਤੇ ਹੱਥ ਹਥਿਆਰਾਂ ਉਪਰ ਧਰ ਲਏ।

ਕੁਪਿ ਕੁਪਿ ਬਚਨ ਬਕਤ੍ਰ ਤੇ ਕਹੈ

ਕ੍ਰੋਧਿਤ ਹੋ ਕੇ ਮੂੰਹੋਂ ਬਚਨ ਕਹਿਣ ਲਗੇ

ਬਿਨੁ ਰਨ ਕਿਯੇ ਆਜੁ ਨਹਿ ਰਹੈ ॥੮॥

And declared that, without fight, they would not let her go.(8)

ਕਿ ਅਜ ਯੁੱਧ ਕੀਤੇ ਬਿਨਾ ਰਹਿ ਨਹੀਂ ਹੋਣਾ ॥੮॥

ਰਾਇ ਪ੍ਰੋਹਿਤਨ ਲਿਯਾ ਬੁਲਾਈ

ਰਾਜੇ ਨੇ ਬ੍ਰਾਹਮਣਾਂ ਨੂੰ ਬੁਲਾ ਲਿਆ

ਸੁਭਟ ਸਿੰਘ ਪ੍ਰਤਿ ਦਏ ਪਠਾਈ

The Raja called the priest over and invited Subhat Singh.

ਅਤੇ ਸੁਭਟ ਸਿੰਘ ਕੋਲ ਭੇਜ ਦਿੱਤਾ।

ਮੋ ਪਰ ਕਹੀ ਅਨੁਗ੍ਰਹੁ ਕਰਿਯੈ

(ਉਸ ਨੂੰ ਕਿਹਾ-) ਮੇਰੇ ਉਤੇ ਕ੍ਰਿਪਾ ਕਰੋ

ਬੇਦ ਬਿਧਾਨ ਸਹਿਤ ਇਹ ਬਰਿਯੈ ॥੯॥

He requested, ‘Be benevolent to me and get married to my daughter as per the Vedic rites.’(9)

ਅਤੇ ਵੇਦ ਦੀ ਮਰਯਾਦਾ ਅਨੁਸਾਰ ਇਸ ਨਾਲ ਵਿਆਹ ਕਰੋ ॥੯॥