ਦੋਹਰਾ

Dohira

ਦੋਹਰਾ:

ਹੇਰਿ ਨ੍ਰਿਪਤਿ ਸੁਤ ਨ੍ਰਿਪਨ ਕੇ ਕੰਨ︀ਯਾ ਕਹੀ ਬਿਚਾਰ

She observed most of the princes, deliberated sincerely,

ਰਾਜਿਆਂ ਅਤੇ ਰਾਜ ਕੁਮਾਰਾਂ ਨੂੰ ਵੇਖ ਕੇ ਰਾਜ ਕੁਮਾਰੀ ਨੇ ਵਿਚਾਰ ਪੂਰਵਕ ਕਿਹਾ,

ਸੁਭਟ ਸਿੰਘ ਸੁੰਦਰ ਸੁਘਰ ਬਰਹੋ ਵਹੈ ਕੁਮਾਰ ॥੬॥

And said that she would get married with Subhat Singh.(6)

ਸੁਭਟ ਸਿੰਘ ਬਹੁਤ ਸੁੰਦਰ ਅਤੇ ਸੁਘੜ ਹੈ, ਉਸੇ ਰਾਜ ਕੁਮਾਰ ਨਾਲ ਵਿਆਹ ਕਰਾਂਗੀ ॥੬॥

ਅਧਿਕ ਰੂਪ ਤਾ ਕੋ ਨਿਰਖਿ ਸਭ ਰਾਜਾ ਰਿਸਿ ਖਾਹਿ

All the other princes were filled with jealousy,

ਉਸ (ਸੁਭਟ ਸਿੰਘ) ਦੇ ਬਹੁਤ ਅਧਿਕ ਰੂਪ ਨੂੰ ਵੇਖ ਕੇ ਸਾਰੇ ਰਾਜੇ ਈਰਖਾ ਕਰ ਰਹੇ ਸਨ (ਅਤੇ ਸੋਚ ਰਹੇ ਸਨ ਕਿ)

ਜਿਯੋ ਕਿਯੋ ਯਾਹਿ ਬਿਵਾਹਿ ਕੈ ਗ੍ਰਿਹਿ ਅਪੁਨੇ ਲੈ ਜਾਹਿ ॥੭॥

As they had pondered to get married with her and take her away.(7)

ਜਿਵੇਂ ਕਿਵੇਂ ਇਸ (ਰਾਜ ਕੁਮਾਰੀ) ਨੂੰ ਵਿਆਹ ਕੇ ਆਪਣੇ ਘਰ ਲੈ ਜਾਈਐ ॥੭॥