ਪਉੜੀ ॥

Pauree:

ਪਉੜੀ

ਦਸਮੀ ਦਸ ਦੁਆਰ ਬਸਿ ਕੀਨੇ ॥

The tenth day of the lunar cycle: Overpower the ten sensory and motor organs;

(ਪਰਮਾਤਮਾ ਦੀ ਕਿਰਪਾ ਨਾਲ ਮਨੁੱਖ) ਦਸਾਂ ਹੀ ਇੰਦ੍ਰਿਆਂ ਨੂੰ ਮਨੁੱਖ ਆਪਣੇ ਕਾਬੂ ਵਿਚ ਕਰ ਲੈਂਦਾ ਹੈ। ਦਸ ਦੁਆਰ = ਦਸ ਦਰਵਾਜ਼ੇ {ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੂੰਹ, ਗੁਦਾ, ਲਿੰਗ, ਤੇ ਦਿਮਾਗ਼}।

ਮਨਿ ਸੰਤੋਖੁ ਨਾਮ ਜਪਿ ਲੀਨੇ ॥

your mind will be content, as you chant the Naam.

ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਦੇ ਮਨ ਵਿਚ ਸੰਤੋਖ ਪੈਦਾ ਹੁੰਦਾ ਹੈ। ਮਨਿ = ਮਨ ਵਿਚ।

ਕਰਨੀ ਸੁਨੀਐ ਜਸੁ ਗੋਪਾਲ ॥

With your ears, hear the Praises of the Lord of the World;

(ਪ੍ਰਭੂ ਦੀ ਕਿਰਪਾ ਰਾਹੀਂ) ਕੰਨਾਂ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣੀਦੀ ਹੈ, ਕਰਨੀ = ਕੰਨਾਂ ਨਾਲ। ਜਸੁ = ਸਿਫ਼ਤਿ-ਸਾਲਾਹ।

ਨੈਨੀ ਪੇਖਤ ਸਾਧ ਦਇਆਲ ॥

with your eyes, behold the kind, Holy Saints.

ਅੱਖਾਂ ਨਾਲ ਦਇਆ ਦੇ ਘਰ ਗੁਰੂ ਦਾ ਦਰਸਨ ਕਰੀਦਾ ਹੈ, ਨੈਨੀ = ਅੱਖਾਂ ਨਾਲ। ਸਾਧ = ਗੁਰੂ।

ਰਸਨਾ ਗੁਨ ਗਾਵੈ ਬੇਅੰਤ ॥

With your tongue, sing the Glorious Praises of the Infinite Lord.

ਜੀਭ ਬੇਅੰਤ ਪ੍ਰਭੂ ਦੇ ਗੁਣ ਗਾਣ ਲੱਗ ਪੈਂਦੀ ਹੈ, ਰਸਨਾ = ਜੀਭ।

ਮਨ ਮਹਿ ਚਿਤਵੈ ਪੂਰਨ ਭਗਵੰਤ ॥

In your mind, remember the Perfect Lord God.

ਤੇ ਮਨੁੱਖ ਆਪਣੇ ਮਨ ਵਿਚ ਸਰਬ-ਵਿਆਪਕ ਭਗਵਾਨ (ਦੇ ਗੁਣ) ਚੇਤੇ ਕਰਦਾ ਹੈ। ਭਗਵੰਤ = ਭਗਵਾਨ, ਪ੍ਰਭੂ।

ਹਸਤ ਚਰਨ ਸੰਤ ਟਹਲ ਕਮਾਈਐ ॥

With your hands and feet, work for the Saints.

ਹੱਥਾਂ ਨਾਲ ਸੰਤ ਜਨਾਂ ਦੇ ਚਰਨਾਂ ਦੀ ਟਹਲ ਕੀਤੀ ਜਾਂਦੀ ਹੈ। ਹਸਤ = ਹੱਥਾਂ (ਨਾਲ)।

ਨਾਨਕ ਇਹੁ ਸੰਜਮੁ ਪ੍ਰਭ ਕਿਰਪਾ ਪਾਈਐ ॥੧੦॥

O Nanak, this way of life is obtained by God's Grace. ||10||

ਹੇ ਨਾਨਕ! ਇਹ (ਉਪਰ ਦੱਸੀ) ਜੀਵਨ-ਜੁਗਤਿ ਪਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ ॥੧੦॥ ਸੰਜਮੁ = ਜੀਵਨ-ਜੁਗਤਿ ॥੧੦॥