ਸਲੋਕੁ ॥
Salok:
ਸਲੋਕੁ
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥
I have wandered, searching in the ten directions - wherever I look, there I see Him.
ਹੇ ਨਾਨਕ! (ਆਖ-ਉਂਞ ਤਾਂ) ਮੈਂ ਜਿਧਰ ਵੇਖਦਾ ਹਾਂ, ਓਧਰ ਉਹ (ਪਰਮਾਤਮਾ) ਹੀ ਵੱਸ ਰਿਹਾ ਹੈ (ਪਰ ਘਰ ਛੱਡ ਕੇ) ਦਸੀਂ ਪਾਸੀਂ ਹੀ ਮੈਂ ਢੂੰਡ ਫਿਰਿਆ ਹਾਂ (ਜੰਗਲ ਆਦਿਕਾਂ ਵਿਚ ਕਿਤੇ ਭੀ ਮਨ ਵੱਸ ਵਿਚ ਨਹੀਂ ਆਉਂਦਾ); ਦਿਸ = {दिश} ਪਾਸੇ, ਤਰਫ਼ਾਂ। ਖੋਜਤ = ਢੂੰਡਦਾ। ਜਤ = {यत्र} ਜਿਥੇ। ਦੇਖਉ = ਦੇਖਉਂ, ਮੈਂ ਦੇਖਦਾ ਹਾਂ। ਤਤ = {तत्र} ਉਥੇ। ਸੋਇ = ਉਹ (ਪਰਮਾਤਮਾ) ਹੀ।
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥
The mind comes to be controlled, O Nanak, if He grants His Perfect Grace. ||10||
ਮਨ ਤਦੋਂ ਹੀ ਵੱਸ ਵਿਚ ਆਉਂਦਾ ਹੈ ਜੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੀ (ਆਪਣੀ) ਮਿਹਰ ਹੋਵੇ ॥੧੦॥ ਬਸਿ = ਵੱਸ ਵਿਚ ॥੧੦॥