ਚੌਪਈ ॥
Chaupaee
ਚੌਪਈ:
ਬਿਹਸਿ ਕੁਅਰ ਯੌ ਬਚਨ ਉਚਾਰੋ ॥
ਰਾਜ ਕੁਮਾਰੀ ਨੇ ਹੱਸ ਕੇ ਕਿਹਾ
ਸੋਕ ਕਰੋ ਨਹਿ ਬਾਲ ਹਮਾਰੋ ॥
But Kumar said jovially, ‘Don’t worry about me.
ਕਿ ਹੇ ਇਸਤਰੀ! ਤੂੰ ਮੇਰੀ ਚਿੰਤਾ ਨਾ ਕਰ।
ਹੌ ਅਬ ਏਕ ਉਪਾਯਹਿ ਕਰਿਹੋ ॥
ਮੈਂ ਹੁਣ ਇਕ ਉਪਾ ਕਰਦਾ ਹਾਂ
ਜਾ ਤੇ ਤੁਮਰੋ ਸੋਕ ਨਿਵਰਿਹੋ ॥੪੦॥
‘I will find a way which will eradicate your affliction.’(40)
ਜਿਸ ਕਰ ਕੇ ਤੇਰਾ ਦੁਖ ਦੂਰ ਹੋ ਜਾਏਗਾ ॥੪੦॥
ਹਮਰੋ ਕਛੂ ਸੋਕ ਨਹਿ ਕੀਜੈ ॥
ਮੇਰੀ ਚਿੰਤਾ ਬਿਲਕੁਲ ਨਾ ਕਰ
ਤੀਰ ਕਮਾਨ ਆਨਿ ਮੁਹਿ ਦੀਜੈ ॥
‘Please don’t worry about me,just get me a bow and arrow.
ਅਤੇ ਮੈਨੂੰ ਤੀਰ ਕਮਾਨ ਲਿਆ ਦੇ।
ਮੁਹਕਮ ਕੈ ਦਰਵਾਜੋ ਦ੍ਰਯਾਵਹੁ ॥
ਮਜ਼ਬੂਤੀ ਨਾਲ ਦਰਵਾਜ਼ਾ ਬੰਦ ਕਰ ਦੇ
ਯਾ ਆਂਗਨ ਮਹਿ ਸੇਜ ਬਿਛਾਵਹੁ ॥੪੧॥
‘Close the door tightly and lay down a bed in the courtyard.’(41)
ਅਤੇ ਇਸ ਆਂਗਨ ਵਿਚ ਸੇਜ ਵਿਛਾ ਦੇ ॥੪੧॥
ਵਹੈ ਕਾਮ ਅਬਲਾ ਤਿਨ ਕਿਯੋ ॥
ਉਸ ਰਾਜ ਕੁਮਾਰੀ ਨੇ ਉਹੀ ਕੰਮ ਕੀਤਾ
ਤੀਰ ਕਮਾਨਿ ਆਨਿ ਤਿਹ ਦਿਯੋ ॥
The woman abided by accordingly and brought him a bow and arrow.
ਅਤੇ ਤੀਰ ਕਮਾਨ ਲਿਆ ਕੇ ਉਸ ਨੂੰ ਦਿੱਤਾ।
ਭਲੀ ਭਾਤਿ ਸੌ ਸੇਜ ਬਿਛਾਈ ॥
(ਫਿਰ) ਚੰਗੀ ਤਰ੍ਹਾਂ ਸੇਜ ਵਿਛਾ ਦਿੱਤੀ
ਤਾ ਪਰ ਮੀਤ ਲਯੋ ਬੈਠਾਈ ॥੪੨॥
Elegantly she bedecked a bed and over it made the lover to sit.(42)
ਅਤੇ ਉਸ ਉਪਰ ਮਿਤਰ ਨੂੰ ਬਿਠਾ ਲਿਆ ॥੪੨॥