ਸਵੈਯਾ

Savaiyya

ਸਵੈਯਾ:

ਕੰਠਸਿਰੀ ਮਨਿ ਕੰਕਨ ਕੁੰਡਰ ਭੂਖਨ ਛੋਰਿ ਭਭੂਤ ਧਰੌਂਗੀ

(Raj Kumari) ‘Throwing away; necklace, getting rid of gold bangles and ornaments, I will smear dust on my body (become an ascetic).

ਗਲ ਦਾ ਜੜ੍ਹਾਊ ਹਾਰ, ਮਣੀ, ਕੰਗਣ, ਕੁੰਡਲ ਅਤੇ ਗਹਿਣੇ ਤਿਆਗ ਕੇ ਬਿਭੂਤ (ਸੁਆਹ) ਮਲ ਲਵਾਂਗੀ।

ਹਾਰ ਬਿਸਾਰਿ ਹਜਾਰਨ ਸੁੰਦਰ ਪਾਵਕ ਬੀਚ ਪ੍ਰਵੇਸ ਕਰੌਂਗੀ

‘Sacrificing all my beautification, I will jump in fire to finish myself.

ਹਜ਼ਾਰਾਂ ਸੁੰਦਰ ਹਾਰ ਭੁਲਾ ਕੇ ਅਗਨੀ ਵਿਚ ਪ੍ਰਵੇਸ਼ ਕਰਾਂਗੀ।

ਜੂਝਿ ਮਰੌ ਕਿ ਗਰੌ ਹਿਮ ਮਾਝ ਟਰੋ ਤਊ ਹਠਿ ਤੋਹਿ ਬਰੌਂਗੀ

‘I will fight to death or bury myself in the snow but will never abandon my determination.

(ਯੁੱਧ ਵਿਚ) ਲੜ ਮਰਾਂਗੀ, ਜਾਂ ਬਰਫ਼ ਵਿਚ ਗਲ ਜਾਵਾਂਗੀ, ਪਰ ਤਾਂ ਵੀ ਨਹੀਂ ਟਲਾਂਗੀ ਅਤੇ ਤੇਰੇ ਨਾਲ ਹੀ ਵਿਆਹ ਕਰਾਂਗੀ।

ਰਾਜ ਸਮਾਜ ਕਾਜ ਕਿਸੂ ਸਖਿ ਪੀਯ ਮਰਿਯੋ ਲਖਿ ਹੌਹੂ ਮਰੌਂਗੀ ॥੩੯॥

‘All the sovereignty and socialising won’t be of any benefit if my lover dies.’(39)

ਹੇ ਸਖੀ! ਰਾਜ ਸਮਾਜ (ਮੇਰੇ) ਕਿਸੇ ਕੰਮ ਨਹੀਂ, ਪ੍ਰੀਤਮ ਨੂੰ ਮਰਦਿਆਂ ਵੇਖ ਕੇ ਮੈਂ ਵੀ ਮਰ ਜਾਵਾਂਗੀ ॥੩੯॥