ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ

Kabeer, those who give up meditation on the Lord, and get up at night to wake the spirits of the dead,

ਹੇ ਕਬੀਰ! ਪਰਮਾਤਮਾ ਦੇ ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ, (ਕੋਈ ਔਤਰੀ ਜਾਹਲ ਜ਼ਨਾਨੀ) ਰਾਤ ਨੂੰ ਮਸਾਣ ਜਗਾਣ ਲਈ (ਮਸਾਣ-ਭੂਮੀ ਵਿਚ) ਜਾਂਦੀ ਹੈ। ਜਗਾਵਨ ਜਾਇ = (ਮਸਾਣ) ਜਗਾਣ ਜਾਂਦੀ ਹੈ।

ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥

shall be reincarnated as snakes, and eat their own offspring. ||107||

(ਪਰ ਮੰਦੇ ਕੰਮਾਂ ਤੋਂ ਸੁਖ ਕਿੱਥੇ? ਅਜੇਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਣ ਪਿਛੋਂ) ਸੱਪਣੀ ਬਣ ਕੇ ਜੰਮਦੀ ਹੈ, ਤੇ ਆਪਣੇ ਹੀ ਬੱਚੇ ਖਾਂਦੀ ਹੈ ॥੧੦੭॥ ਅਉਤਰੈ = ਉਤਰਦੀ ਹੈ, ਜੰਮਦੀ ਹੈ। ਸਰਪਨਿ = ਸਪਣੀ। ਹੋਇ ਕੈ = ਬਣ ਕੇ। ਅਪੁਨੇ ਜਾਏ = ਆਪਣੇ ਜੰਮੇ ਹੋਏ ਬੱਚੇ। ਖਾਇ = ਖਾਂਦੀ ਹੈ ॥੧੦੭॥