ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥

Kabeer, you have given up meditating on the Lord, and you have raised a large family.

ਹੇ ਕਬੀਰ! ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ, ਰਹਿ ਗਇਆ = ਆਤਮਾ ਰਹਿ ਜਾਂਦਾ ਹੈ, ਆਤਮਾ ਹੀ ਕਮਜ਼ੋਰ ਪੈ ਜਾਂਦਾ ਹੈ, ਆਤਮਾ ਮਰ ਹੀ ਜਾਂਦਾ ਹੈ, ਜੀਵ ਆਤਮਕ ਮੌਤੇ ਮਰ ਜਾਂਦਾ ਹੈ। ਨ ਰਹਿਆ = ਕੋਈ ਨਾ ਰਿਹਾ, ਕੋਈ ਬਚਾਣ-ਯੋਗਾ ਨਹੀਂ ਹੁੰਦਾ, ਕੋਈ ਧਿਰ ਬਚਾ ਨਹੀਂ ਸਕਦਾ। ਛਾਡਿ = ਛੱਡ ਕੇ। ਪਾਲਿਓ ਬਹੁਤੁ = ਬਹੁਤਾ ਸਮਾਂ ਪਾਲਦਾ ਰਿਹਾ (ਸਾਰੀ ਉਮਰ ਇਹੀ ਕੰਮ ਕਰਦਾ ਰਿਹਾ ਕਿ) ਨਿਰਾ (ਕੁਟੰਬ) ਪਾਲਦਾ ਰਿਹਾ।

ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥

You continue to involve yourself in worldly affairs, but none of your brothers and relatives remain. ||106||

(ਟੱਬਰ ਦੀ ਖ਼ਾਤਰ) ਜਗਤ ਦੇ ਧੰਧੇ ਕਰਦਾ (ਤੇ, ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ) ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ (ਇਸ ਆਤਮਕ ਮੌਤ ਤੋਂ) ਕੋਈ ਰਿਸ਼ਤੇਦਾਰ ਬਚਾਣ-ਜੋਗਾ ਨਹੀਂ ਹੁੰਦਾ ॥੧੦੬॥