ਹਰਿ ਬੋਲ ਮਨਾ ਛੰਦ

HARIBOLMANA STANZA

ਹਰਿ ਬੋਲ ਮਨਾ ਛੰਦ:

ਭਟ ਗਾਜਹਿਗੇ

ਸੂਰਮੇ ਗਜਣਗੇ (ਜਿਨ੍ਹਾਂ ਨੂੰ ਸੁਣ ਕੇ)

ਘਨ ਲਾਜਹਿਗੇ

ਬਦਲ ਵੀ ਸ਼ਰਮਿੰਦੇ ਹੋਣਗੇ।

ਦਲ ਜੂਟਹਿਗੇ

(ਦੋਹਾਂ ਪਾਸਿਆਂ ਦੇ) ਦਲ (ਆਪਸ ਵਿਚ) ਜੁਟਣਗੇ।

ਸਰ ਛੂਟਹਿਗੇ ॥੩੩੧॥

The warriors will shout, the clouds will be shy, the armies will fight and the arrows will be discharged.331.

(ਦੋਹਾਂ ਧਿਰਾਂ ਵਲੋਂ) ਤੀਰ ਛੁਟਣਗੇ ॥੩੩੧॥

ਸਰ ਬਰਖਹਿਗੇ

ਬਾਣਾਂ ਦੀ ਬਰਖਾ ਹੋਵੇਗੀ।

ਧਨੁ ਕਰਖਹਿਗੇ

ਧਨੁਸ਼ਾਂ ਨੂੰ ਕਸਣਗੇ।

ਅਸਿ ਬਾਜਹਿਗੇ

ਤਲਵਾਰਾਂ (ਆਪਸ ਵਿਚ) ਵਜਣਗੀਆਂ।

ਰਣਿ ਸਾਜਹਿਗੇ ॥੩੩੨॥

The warriors will be showered, there will be the twang of the bows, the sworeds will collide and the war will continue.332.

(ਇਸ ਤਰ੍ਹਾਂ) ਰਣ-ਭੂਮੀ ਸਜ ਜਾਵੇਗੀ ॥੩੩੨॥

ਭੂਅ ਡਿਗਹਿਗੇ

(ਸੂਰਮੇ) ਧਰਤੀ ਉਤੇ ਡਿਗਣਗੇ।

ਭਯ ਭਿਗਹਿਗੇ

(ਕਾਇਰ) ਭੈ ਕਰਕੇ (ਪਸੀਨੇ ਨਾਲ) ਭਿਜਣਗੇ।

ਉਠ ਭਾਜਹਿਗੇ

ਉਠ ਕੇ ਭਜ ਜਾਣਗੇ।

ਨਹੀ ਲਾਜਹਿਗੇ ॥੩੩੩॥

The earth will thrust in and become fearful, the warriors will run away without getting shy.333.

ਸ਼ਰਮਸਾਰ ਨਹੀਂ ਹੋਣਗੇ ॥੩੩੩॥

ਗਣ ਦੇਖਹਿਗੇ

(ਸ਼ਿਵ ਦੇ) ਗਣ (ਯੁੱਧ ਨੂੰ) ਵੇਖਣਗੇ।

ਜਯ ਲੇਖਹਿਗੇ

ਵਿਜੈ-ਪੱਤਰ ਲਿਖਣਗੇ।

ਜਸੁ ਗਾਵਹਿਗੇ

ਯਸ਼ ਨੂੰ ਗਾਉਣਗੇ।

ਮੁਸਕਯਾਵਹਿਗੇ ॥੩੩੪॥

The ganas will see, they will hail, they will sing praises and smile.334.

ਮੁਸਕਰਾਉਣਗੇ ॥੩੩੪॥

ਪ੍ਰਣ ਪੂਰਹਿਗੇ

ਪ੍ਰਣ ਨੂੰ ਨਿਭਾਉਣਗੇ।

ਰਜਿ ਰੂਰਹਿਗੇ

ਧੂੜ ਵਿਚ ਧੂਸਰਿਤ ਹੋਣਗੇ।

ਰਣਿ ਰਾਜਹਿਗੇ

ਰਣ-ਭੂਮੀ ਵਿਚ ਡਟਣਗੇ।

ਗਣ ਲਾਜਹਿਗੇ ॥੩੩੫॥

The warriors will fulful their promises and will look beautiful, even the gods will feel shy from them in the war-arena.335.

(ਉਨ੍ਹਾਂ ਨੂੰ ਵੇਖ ਕੇ) ਗਣ ਲਜਾਉਣਗੇ ॥੩੩੫॥

ਰਿਸ ਮੰਡਹਿਗੇ

ਕ੍ਰੋਧ ਨਾਲ ਮੰਡੇ ਹੋਏ ਹੋਣਗੇ।

ਸਰ ਛੰਡਹਿਗੇ

ਬਾਣਾਂ ਨੂੰ ਛਡਣਗੇ।

ਰਣ ਜੂਟਹਿਗੇ

ਰਣ ਵਿਚ ਜੁਟਣਗੇ।

ਅਸਿ ਟੂਟਹਿਗੇ ॥੩੩੬॥

In their fury, they will discharged arrows, during their fighting in the war, their swords will break.336.

ਤਲਵਾਰਾਂ ਟੁਟਣਗੀਆਂ ॥੩੩੬॥

ਗਲ ਗਾਜਹਿਗੇ

(ਯੋਧੇ) ਗਲੇ ਤੋਂ ਗਜਣਗੇ।

ਨਹੀ ਭਾਜਹਿਗੇ

(ਰਣ-ਭੂਮੀ) ਤੋਂ ਨਹੀਂ ਭਜਣਗੇ।

ਅਸਿ ਝਾਰਹਿਗੇ

ਤਲਵਾਰਾਂ ਦੇ ਵਾਰ ਕਰਨਗੇ।

ਅਰਿ ਮਾਰਹਿਗੇ ॥੩੩੭॥

The warriors will thunder, and not run away, they will strike their blows with swords and will knock down their enemies.337.

ਵੈਰੀਆਂ ਨੂੰ ਮਾਰਨਗੇ ॥੩੩੭॥

ਗਜ ਜੂਝਹਿਗੇ

ਹਾਥੀ ਜੂਝਣਗੇ।

ਹਯ ਲੂਝਹਿਗੇ

ਘੋੜੇ ਲੁਝਣਗੇ।

ਭਟ ਮਾਰੀਅਹਿਗੇ

ਸੂਰਮੇ ਮਾਰੇ ਜਾਣਗੇ।

ਭਵ ਤਾਰੀਅਹਿਗੇ ॥੩੩੮॥

The horses will fight, the warriors will be killed and will ferry across the world-ocean.338.

ਭਵ ਸਾਗਰ ਨੂੰ ਤਰ ਜਾਣਗੇ ॥੩੩੮॥

ਦਿਵ ਦੇਖਹਿਗੇ

ਦੇਵਤੇ ਵੇਖਣਗੇ।

ਜਯ ਲੇਖਹਿਗੇ

ਜਿਤ ਨੂੰ ਜਾਣਨਗੇ।

ਧਨਿ ਭਾਖਹਿਗੇ

ਧੰਨ ਧੰਨ ਆਖਣਗੇ।

ਚਿਤਿ ਰਾਖਹਿਗੇ ॥੩੩੯॥

The gods will see and hail: they will utter “Bravo, Bravo” and will be pleased in their mind.339.

ਮਨ ਵਿਚ (ਕਲਕੀ ਦਾ ਯਸ਼) ਰਖਣਗੇ ॥੩੩੯॥

ਜਯ ਕਾਰਣ ਹੈਂ

(ਕਿ ਕਲਕੀ) ਜਿਤ ਦਾ ਕਾਰਨ ਹਨ।

ਅਰਿ ਹਾਰਣ ਹੈਂ

ਵੈਰੀਆਂ ਨੂੰ ਹਰਾਉਣ ਵਾਲੇ ਹਨ।

ਖਲ ਖੰਡਨੁ ਹੈਂ

ਦੁਸ਼ਟਾਂ ਨੂੰ ਖ਼ਤਮ ਕਰਨ ਵਾਲੇ ਹਨ।

ਮਹਿ ਮੰਡਨੁ ਹੈਂ ॥੩੪੦॥

The Lord is the cause of all victories and the remover of the enemies, He is the destroyer of the tyrants and is Full of Glory.340.

ਧਰਤੀ ਦਾ ਸ਼ਿੰਗਾਰ ਹਨ ॥੩੪੦॥

ਅਰਿ ਦੂਖਨ ਹੈਂ

ਵੈਰੀ ਨੂੰ ਦੁਖ ਦੇਣ ਵਾਲੇ ਹਨ।

ਭਵ ਭੂਖਨ ਹੈਂ

ਸੰਸਾਰ ਨੂੰ (ਸ਼ਿੰਗਾਰਨ ਵਾਲੇ) ਗਹਿਣੇ ਹਨ।

ਮਹਿ ਮੰਡਨੁ ਹੈਂ

ਧਰਤੀ ਨੂੰ ਸੁਸ਼ੋਭਿਤ ਕਰਨ ਵਾਲੇ ਹਨ।

ਅਰਿ ਡੰਡਨੁ ਹੈਂ ॥੩੪੧॥

He is the giver of suffering to the tyrants and is the ornamentation of the world, the praiseworthy Lord is the punisher of the enemies.341.

ਵੈਰੀ ਨੂੰ ਦੰਗ ਦੇਣ ਵਾਲੇ ਹਨ ॥੩੪੧॥

ਦਲ ਗਾਹਨ ਹੈਂ

(ਵੈਰੀ) ਦਲ ਨੂੰ ਗਾਹਣ ਵਾਲੇ ਹਨ।

ਅਸਿ ਬਾਹਨ ਹੈਂ

ਤਲਵਾਰ ਚਲਾਉਣ ਵਾਲੇ ਹਨ।

ਜਗ ਕਾਰਨ ਹੈਂ

ਜਗਤ ਦਾ ਕਾਰਨ ਰੂਪ ਹਨ।

ਅਯ ਧਾਰਨ ਹੈਂ ॥੩੪੨॥

He is the destroyer of the armies and is the striker of the sword, He is the creator of the world and also its supporter.342.

ਸ਼ਸਤ੍ਰ ('ਅਯ') ਧਾਰਨ ਕਰਨ ਵਾਲੇ ਹਨ ॥੩੪੨॥

ਮਨ ਮੋਹਨ ਹੈਂ

ਮਨ ਨੂੰ ਮੋਹਣ ਵਾਲੇ ਹਨ।

ਸੁਭ ਸੋਹਨ ਹੈਂ

ਸ਼ੋਭਾਸ਼ਾਲੀ ਸੁੰਦਰ ਹਨ।

ਅਰਿ ਤਾਪਨ ਹੈਂ

ਵੈਰੀ ਨੂੰ ਦੁਖ ਦੇਣ ਵਾਲੇ ਹਨ।

ਜਗ ਜਾਪਨ ਹੈਂ ॥੩੪੩॥

He is Bewitching and Glorious, He is the Affliction-Giver for the enemies and the world remembers Him.343.

ਜਗਤ ਦੁਆਰਾ ਜਪੇ ਜਾਣ ਵਾਲੇ ਹਨ ॥੩੪੩॥

ਪ੍ਰਣ ਪੂਰਣ ਹੈਂ

ਪ੍ਰਣ ਨੂੰ ਪੂਰਾ ਕਰਨ ਵਾਲੇ ਹਨ।

ਅਰਿ ਚੂਰਣ ਹੈਂ

ਵੈਰੀ ਨੂੰ ਚੂਰ ਚੂਰ ਕਰ ਦੇਣ ਵਾਲੇ ਹਨ।

ਸਰ ਬਰਖਨ ਹੈਂ

ਬਾਣਾਂ ਦੀ ਬਰਖਾ ਕਰਨ ਵਾਲੇ ਹਨ।

ਧਨੁ ਕਰਖਨ ਹੈਂ ॥੩੪੪॥

He is the masher of the enemy and fulfiller of the promise, He showers the arrows with His bow.344.

ਧਨੁਸ਼ ਨੂੰ ਖਿਚਣ ਵਾਲੇ ਹਨ ॥੩੪੪॥

ਤੀਅ ਮੋਹਨ ਹੈਂ

ਇਸਤਰੀਆਂ ਨੂੰ ਮੋਹਣ ਵਾਲੇ ਹਨ।

ਛਬਿ ਸੋਹਨ ਹੈਂ

ਸੁੰਦਰ ਛਬੀ ਵਾਲੇ ਹਨ।

ਮਨ ਭਾਵਨ ਹੈਂ

ਮਨ ਨੂੰ ਚੰਗੇ ਲਗਣ ਵਾਲੇ ਹਨ।

ਘਨ ਸਾਵਨ ਹੈਂ ॥੩੪੫॥

He is the Fascinator of women, Glorious and elegant, He allures the mind like the clouds of Sawan.345.

ਸਾਵਣ ਦੇ ਬਦਲ ਵਾਂਗ ਹਨ ॥੩੪੫॥

ਭਵ ਭੂਖਨ ਹੈਂ

ਸੰਸਾਰ ਦੇ ਭੂਸ਼ਣ ਹਨ।

ਭ੍ਰਿਤ ਪੂਖਨ ਹੈਂ

ਦਾਸਾਂ ਨੂੰ ਪਾਲਣ ਵਾਲੇ ਹਨ।

ਸਸਿ ਆਨਨ ਹੈਂ

ਚੰਦ੍ਰਮਾ ਵਰਗੇ ਮੁਖ ਵਾਲੇ ਹਨ।

ਸਮ ਭਾਨਨ ਹੈਂ ॥੩੪੬॥

He is the ornament of the world and is the sustainer of tradition, he is cool like the moon and bright-faced like the sun.346.

ਸੂਰਜ ਵਰਗੇ (ਤੇਜ ਵਾਲੇ) ਹਨ ॥੩੪੬॥

ਅਰਿ ਘਾਵਨ ਹੈ

ਵੈਰੀਆਂ ਨੂੰ ਮਾਰਨ ਵਾਲੇ ਹਨ।

ਸੁਖ ਦਾਵਨ ਹੈਂ

ਸੁਖ ਦੇਣ ਵਾਲੇ ਹਨ।

ਘਨ ਘੋਰਨ ਹੈਂ

ਬਦਲ ਵਾਂਗ ਗਜਣ ਵਾਲੇ ਹਨ।

ਸਮ ਮੋਰਨ ਹੈਂ ॥੩੪੭॥

He comes and gives comfort and happiness, seeing he thick clouds, he gets pleased like the peacock.347.

ਮੋਰਾਂ ਵਾਂਗ (ਬਦਲ ਦੀ ਗਰਜ ਸੁਣ ਕੇ ਪ੍ਰਸੰਨ ਹੋਣ ਵਾਲੇ) ਹਨ ॥੩੪੭॥

ਜਗਤੇਸ੍ਵਰ ਹੈਂ

ਜਗਤ ਦੇ ਈਸ਼ਵਰ (ਸੁਆਮੀ) ਹਨ।

ਕਰੁਨਾਕਰ ਹੈਂ

ਕਰੁਣਾ ਦੀ ਖਾਣ ਹਨ।

ਭਵ ਭੂਖਨ ਹੈਂ

ਸੰਸਾਰ ਦੇ ਭੂਸ਼ਣ (ਗਹਿਣੇ) ਹਨ।

ਅਰਿ ਦੂਖਨ ਹੈਂ ॥੩੪੮॥

He is Merciful Lord of the world, He is the ornament of the universe and the remover of suffering.348.

ਵੈਰੀ ਨੂੰ ਦੁਖ ਦੇਣ ਵਾਲੇ ਹਨ ॥੩੪੮॥

ਛਬਿ ਸੋਭਿਤ ਹੈਂ

(ਉਨ੍ਹਾਂ ਦੀ) ਛਬੀ ਸ਼ੋਭਦੀ ਹੈ।

ਤ੍ਰੀਅ ਲੋਭਿਤ ਹੈਂ

ਇਸਤਰੀਆਂ ਮੋਹਿਤ ਹੁੰਦੀਆਂ ਹਨ।

ਦ੍ਰਿਗ ਛਾਜਤ ਹੈਂ

ਅੱਖਾਂ ਸ਼ੋਭ ਰਹੀਆਂ ਹਨ।

ਮ੍ਰਿਗ ਲਾਜਤ ਹੈਂ ॥੩੪੯॥

He is the allurer of women and most beautiful, seeing his charming eyes, the deer are getting shy.349.

(ਜਿਨ੍ਹਾਂ ਨੂੰ ਵੇਖ ਕੇ) ਹਿਰਨ ਸ਼ਰਮਿੰਦੇ ਹੁੰਦੇ ਹਨ ॥੩੪੯॥

ਹਰਣੀ ਪਤਿ ਸੇ

ਹਿਰਨੀ ਦੇ ਪਤੀ (ਹੀਰੇ ਹਿਰਨ) ਵਰਗੇ ਹਨ।

ਨਲਣੀ ਧਰ ਸੇ

ਕੰਵਲ ਦੇ ਫੁਲ ਨੂੰ ਧਾਰਨ ਕਰਨ ਵਾਲੇ (ਸਰੋਵਰ ਵਰਗੇ ਗੰਭੀਰ ਹਨ)।

ਕਰੁਨਾਬੁਦ ਹੈਂ

ਕਰੁਣਾ ਦਾ ਸਮੁੰਦਰ ਹਨ।

ਸੁ ਪ੍ਰਭਾ ਧਰ ਹੈਂ ॥੩੫੦॥

His eyes are like the deer’s eyes and lotus, He is full of Mercy and Glory.350.

ਸੁੰਦਰ ਪ੍ਰਭਾ ਨੂੰ ਧਾਰਨ ਕਰਨ ਵਾਲੇ ਹਨ ॥੩੫੦॥

ਕਲਿ ਕਾਰਣ ਹੈ

ਕਲਿਯੁਗ ਦੇ ਕਾਰਨ ਸਰੂਪ ਹਨ।

ਭਵ ਉਧਾਰਣ ਹੈ

ਸੰਸਾਰ ਦਾ ਪਾਰ ਉਤਾਰਾ ਕਰਨ ਵਾਲੇ ਹਨ।

ਛਬਿ ਛਾਜਤ ਹੈ

ਸੁਸ਼ੋਭਿਤ ਛਬੀ ਵਾਲੇ ਹਨ।

ਸੁਰ ਲਾਜਤ ਹੈ ॥੩੫੧॥

He is the cause of the Iron Age and the redeemer of the world, He is Beauty-incarnate and even the gods become shy on seeing Him.351.

ਦੇਵਤੇ (ਛਬੀ ਨੂੰ ਵੇਖ ਕੇ) ਸ਼ਰਮਿੰਦੇ ਹੁੰਦੇ ਹਨ ॥੩੫੧॥

ਅਸਯੁਪਾਸਕ ਹੈ

ਤਲਵਾਰ ਦੇ ਉਪਾਸ਼ਕ ਹਨ।

ਅਰਿ ਨਾਸਕ ਹੈ

ਵੈਰੀ ਦੇ ਨਾਸ਼ਕ ਹਨ।

ਅਰਿ ਘਾਇਕ ਹੈ

ਵੈਰੀ ਨੂੰ ਘਾਇਲ ਕਰਨ ਵਾਲੇ ਹਨ।

ਸੁਖਦਾਇਕ ਹੈ ॥੩੫੨॥

Heis the worshipper of the sword and the Destroyer of the enemy, He is the giver of happiness and killer of the enemy.352.

ਸੁਖ ਦੇਣ ਵਾਲੇ ਹਨ ॥੩੫੨॥

ਜਲਜੇਛਣ ਹੈ

ਕਮਲ ਫੁਲ ਵਰਗੀਆਂ ਅੱਖਾਂ ਵਾਲੇ ਹਨ।

ਪ੍ਰਣ ਪੇਛਣ ਹੈ

ਪ੍ਰਣ ਨੂੰ ਪੂਰਾ ਕਰਨ ਵਾਲੇ ਹਨ।

ਅਰਿ ਮਰਦਨ ਹੈ

ਵੈਰੀ ਨੂੰ ਮਿਧਣ ਵਾਲੇ ਹਨ

ਮ੍ਰਿਤ ਕਰਦਨ ਹੈ ॥੩੫੩॥

He is the Yaksha of water and the fulfiller of the promise, He is the Destroyer of the enemy and the masher of his pride.353.

ਅਤੇ ਮੁਰਦਾ ਕਰ ਦੇਣ ਵਾਲੇ ਹਨ ॥੩੫੩॥

ਧਰਣੀਧਰ ਹੈ

ਧਰਤੀ ਨੂੰ ਧਾਰਨ ਕਰਨ ਵਾਲੇ ਹਨ।

ਕਰਣੀਕਰ ਹੈ

ਕਰਣੀ ਦੇ ਕਰਨ ਵਾਲੇ ਹਨ।

ਧਨੁ ਕਰਖਨ ਹੈ

ਧਨੁਸ਼ ਨੂੰ ਖਿਚਣ ਵਾਲੇ ਹਨ।

ਸਰ ਬਰਖਣ ਹੈ ॥੩੫੪॥

He is the creator and support of the earth and by pulling His bow, He showers the arrows.354.

ਤੀਰਾਂ ਦੀ ਬਰਖਾ ਕਰਨ ਵਾਲੇ ਹਨ ॥੩੫੪॥

ਛਟਿ ਛੈਲ ਪ੍ਰਭਾ

(ਕਲਕੀ ਅਵਤਾਰ ਦੀ) ਸੁੰਦਰ ਜੁਆਨੀ ਦੀ ਪ੍ਰਭਾ (ਚਮਕ ਰਹੀ ਹੈ,

ਲਖਿ ਚੰਦ ਲਭਾ

ਮਾਨੋ) ਲੱਖਾਂ ਚੰਦ੍ਰਮੇ ਲਭ ਪਏ ਹੋਣ।

ਛਬਿ ਸੋਹਤ ਹੈ

ਛਬੀ ਸੋਭ ਰਹੀ ਹੈ।

ਤ੍ਰੀਯ ਮੋਹਤ ਹੈ ॥੩੫੫॥

He glorious with the elegance of lakhs of moons, He is the Fascinatior of women with His Glorious Elegance.355.

ਇਸਤਰੀਆਂ ਨੂੰ ਮੋਹਿਤ ਕਰ ਰਹੀ ਹੈ ॥੩੫੫॥

ਅਰਣੰ ਬਰਣੰ

ਲਾਲ ਰੰਗ ਵਾਲਾ ਹੈ।

ਧਰਣੰ ਧਰਣੰ

ਧਰਤੀ ਨੂੰ ਧਾਰਨ ਕਰਨ ਵਾਲਾ ਹੈ।

ਹਰਿ ਸੀ ਕਰਿ ਭਾ

ਸੂਰਜ ਦੀਆਂ ਕਿਰਨਾਂ ਵਰਗਾ ਤੇਜ ਹੈ।

ਸੁ ਸੁਭੰਤ ਪ੍ਰਭਾ ॥੩੫੬॥

He has red colour, He supports the Earth and has infinite Glory.356.

(ਉਸ ਦੀ) ਸੁੰਦਰ ਪ੍ਰਭਾ ਸ਼ੋਭ ਰਹੀ ਹੈ ॥੩੫੬॥

ਸਰਣਾਲਯ ਹੈ

ਸ਼ਰਨਾਗਤਾਂ ਦਾ ਆਸਰਾ ਹੈ।

ਅਰਿ ਘਾਲਯ ਹੈ

ਵੈਰੀ ਨੂੰ ਨਸ਼ਟ ਕਰਨ ਵਾਲਾ ਹੈ।

ਛਟਿ ਛੈਲ ਘਨੇ

ਬਹੁਤ ਸੁੰਦਰ ਸੂਰਮਾ ਹੈ।

ਅਤਿ ਰੂਪ ਸਨੇ ॥੩੫੭॥

He is the field of Refuge, the Killer of the enemy, Most Glorious and Most Charming.357.

ਬਹੁਤ ਸੁੰਦਰ ਰੂਪ ਨਾਲ ਯੁਕਤ ਹੈ ॥੩੫੭॥

ਮਨ ਮੋਹਤ ਹੈ

ਮਨ ਨੂੰ ਮੋਂਹਦਾ ਹੈ।

ਛਬਿ ਸੋਹਤ ਹੈ

ਸੁੰਦਰਤਾ ਨਾਲ ਸ਼ੋਭਦਾ ਹੈ।

ਕਲ ਕਾਰਨ ਹੈ

ਕਲਿਯੁਗ ਦਾ ਕਾਰਨ ਸਰੂਪ ਹੈ।

ਕਰਣਾਧਰ ਹੈ ॥੩੫੮॥

His Beauty captivates he mind, He is the Cause of the causes of the world and is Full of Mercy.358.

ਕਰੁਣਾ ਨੂੰ ਧਾਰਨ ਕਰਨ ਵਾਲਾ ਹੈ ॥੩੫੮॥

ਅਤਿ ਰੂਪ ਸਨੇ

ਬਹੁਤ ਸੁੰਦਰ ਰੂਪ ਨਾਲ ਯੁਕਤ ਹੈ।

ਜਨੁ ਮੈਨੁ ਬਨੇ

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਹੀ ਬਣਿਆ ਹੋਇਆ ਹੋਵੇ।

ਅਤਿ ਕ੍ਰਾਤਿ ਧਰੇ

ਬਹੁਤ ਕਾਂਤੀ (ਸੁੰਦਰਤਾ) ਧਾਰਨ ਕੀਤੇ ਹੋਏ ਹੈ।

ਸਸਿ ਸੋਭ ਹਰੇ ॥੩੫੯॥

He is of such Captivating Beauty as if He is the god of love, His Brightness defeats the moon’s glory.359.

ਚੰਦ੍ਰਮਾ ਦੀ ਸ਼ੋਭਾ ਨੂੰ ਹਰ ਰਿਹਾ ਹੈ ॥੩੫੯॥

ਅਸ੍ਰਯ ਉਪਾਸਿਕ ਹੈਂ

ਤਲਵਾਰ ਦਾ ਉਪਾਸਕ ਹੈ।

ਅਰਿ ਨਾਸਿਕ ਹੈਂ

ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ।

ਬਰ ਦਾਇਕ ਹੈਂ

ਵਰ ਦੇਣ ਵਾਲਾ ਹੈ।

ਪ੍ਰਭ ਪਾਇਕ ਹੈਂ ॥੩੬੦॥

He is the worshipper of the sword and the Destroyer of the enemy, He is the Lord bestower of the boon.360.

ਪ੍ਰਭੂ ਦਾ ਦੂਤ (ਅਥਵਾ ਸੇਵਕ ਹੈ) ॥੩੬੦॥