ਸੰਗੀਤ ਭੁਜੰਗ ਪ੍ਰਯਾਤ ਛੰਦ

SANGEET BHUJANG PRAYAAT STANZA

ਸੰਗੀਤ ਭੁਜੰਗ ਪ੍ਰਯਾਤ ਛੰਦ:

ਬਾਗੜਦੰ ਬੀਰੰ ਜਾਗੜਦੰ ਜੂਟੇ

ਬਹਾਦਰ ਯੋਧੇ (ਬਲ ਪੂਰਵਕ ਯੁੱਧ ਵਿਚ) ਜੁਟੇ ਹੋਏ ਹਨ।

ਤਾਗੜਦੰ ਤੀਰੰ ਛਾਗੜਦੰ ਛੂਟੇ

ਤਾੜ ਤਾੜ ਤੀਰ ਚਲਦੇ ਹਨ, ਛੜ ਛੜ ਕਰਦੇ ਛੁਟੀ ਜਾਂਦੇ ਹਨ।

ਸਾਗੜਦੰ ਸੁਆਰੰ ਜਾਗੜਦੰ ਜੂਝੇ

ਸੁਆਰ (ਆਪਸ ਵਿਚ) ਜੂਝੀ ਜਾ ਰਹੇ ਹਨ।

ਕਾਗੜਦੰ ਕੋਪੇ ਰਾਗੜਦੰ ਰੁਝੈ ॥੩੬੧॥

The warriors are fighting in the war and the arrows are being discharged, the horse-riders are fighting in the battlefield and in their fury, they are absorbed in fighting.361.

ਬਹੁਤ ਕ੍ਰੋਧ ਨਾਲ (ਯੁੱਧ ਕਰਮ ਵਿਚ) ਰੁਝੇ ਹੋਏ ਹਨ ॥੩੬੧॥

ਮਾਗੜਦੰ ਮਾਚਿਓ ਜਾਗੜਦੰ ਜੁਧੰ

(ਬਹੁਤ ਭਾਰਾ) ਯੁੱਧ ਮਚ ਗਿਆ ਹੈ।

ਜਾਗੜਦੰ ਜੋਧਾ ਕਾਗੜਦੰ ਕ੍ਰੁੰਧੰ

ਯੋਧੇ ਕ੍ਰੋਧਵਾਨ ਹੋ ਗਏ ਹਨ।

ਸਾਗੜਦੰ ਸਾਗੰ ਡਾਗੜਦੰ ਡਾਰੇ

ਸਾਂਗਾਂ (ਬਰਛੀਆਂ) (ਇਕ ਦੂਜੇ ਉਤੇ) ਸੁਟਦੇ ਹਨ।

ਬਾਗੜਦੰ ਬੀਰੰ ਆਗੜਦੰ ਉਤਾਰੇ ॥੩੬੨॥

The dreadful fighting continues and the warriors have got enraged, the warriors are striking their lances and are dismounting the fighters from their horses.362.

ਸੂਰਮਿਆਂ ਨੂੰ (ਧਰਤੀ ਉਤੇ) ਵਿਛਾ ਦਿੱਤਾ ਹੈ ॥੩੬੨॥

ਤਾਗੜਦੰ ਤੈ ਕੈ ਜਾਗੜਦੰ ਜੁਆਣੰ

ਜੁਆਨ ਸੂਰਮੇ ਕ੍ਰੋਧਵਾਨ ਹੋ ਕੇ

ਛਾਗੜਦੰ ਛੋਰੈ ਬਾਗੜਦੰ ਬਾਣੰ

ਤੀਰ ਛਡਦੇ ਹਨ

ਜਾਗੜਦੰ ਜੂਝੇ ਬਾਗੜਦੰ ਬਾਜੀ

(ਜਿਨ੍ਹਾਂ ਨਾਲ) ਘੋੜੇ ਜੂਝਦੇ ਹਨ

ਡਾਗੜਦੰ ਡੋਲੈ ਤਾਗੜਦੰ ਤਾਜੀ ॥੩੬੩॥

The soldiers have discharged the arrows and the horses have been killed and the fast-moving horses jumped and ran away.363.

ਅਤੇ (ਕਈ) ਘੋੜੇ (ਇਧਰ ਉਧਰ) ਡੋਲਦੇ ਫਿਰਦੇ ਹਨ ॥੩੬੩॥

ਖਾਗੜਦੰ ਖੂਨੀ ਖਯਾਗੜਦੰ ਖੇਤੰ

ਖੂਨੀ (ਖੰਡੇ) ਯੁੱਧ-ਭੂਮੀ ਵਿਚ ਖੜਕਦੇ ਹਨ।

ਝਾਗੜਦੰ ਝੂਝੇ ਆਗੜਦੰ ਅਚੇਤੰ

(ਕਈ ਯੋਧੇ) ਜੂਝ ਕੇ ਅਚੇਤ ਹੋ ਗਏ ਹਨ।

ਆਗੜਦੰ ਉਠੇ ਕਾਗੜਦੰ ਕੋਪੇ

(ਸਚੇਤ ਹੋ ਕੇ) ਉਠਦੇ ਹਨ ਅਤੇ ਕ੍ਰੋਧ ਕਰਕੇ

ਡਾਗੜਦੰ ਡਾਰੇ ਧਾਗੜਦੰ ਧੋਪੇ ॥੩੬੪॥

The battlefield was saturated with blood and the warriors became unconscious during their fight, the fighters arise, get enraged and strike blows in great excitement.364.

(ਵੈਰੀ ਉਤੇ) ਲੰਬੀਆਂ ਤਲਵਾਰਾਂ ਸੁਟਦੇ ਹਨ ॥੩੬੪॥

ਨਾਗੜਦੰ ਨਾਚੇ ਰਾਗੜਦੰ ਰੁਦ੍ਰੰ

ਰੁਦ੍ਰ (ਰਣ-ਭੂਮੀ ਵਿਚ) ਨਚ ਰਿਹਾ ਹੈ।

ਭਾਗੜਦੰ ਭਾਜੇ ਛਾਗੜਦੰ ਛੁਦ੍ਰੰ

ਕਾਇਰ ਭਜ ਗਏ ਹਨ।

ਜਾਗੜਦੰ ਜੁਝੇ ਵਾਗੜਦੰ ਵੀਰੰ

ਯੋਧੇ (ਜੰਗ ਵਿਚ) ਮਾਰੇ ਗਏ ਹਨ

ਲਾਗੜਦੰ ਲਾਗੇ ਤਾਗੜਦੰ ਤੀਰੰ ॥੩੬੫॥

Shiva is dancing and the cowards are running away, the warriors are fighting and are being struck by the arrows.365.

(ਜਿਨ੍ਹਾਂ ਨੂੰ) ਤੀਰ ਲਗੇ ਹਨ ॥੩੬੫॥

ਰਾਗੜਦੰ ਰੁਝੇ ਸਾਗੜਦੰ ਸੂਰੰ

ਸੂਰਮੇ (ਯੁੱਧ ਕਰਮ ਵਿਚ) ਰੁਝੇ ਹੋਏ ਹਨ।

ਘਾਗੜਦੰ ਘੁਮੀ ਹਾਗੜਦੰ ਹੂਰੰ

ਹੂਰਾਂ ਘੁੰਮ ਰਹੀਆਂ ਹਨ।

ਤਾਗੜਦੰ ਤਕੈ ਜਾਗੜਦੰ ਜੁਆਨੰ

ਜੁਆਨਾਂ ਨੂੰ ਤਕਦੀਆਂ ਹਨ

ਮਾਗੜਦੰ ਮੋਹੀ ਤਾਗੜਦੰ ਤਾਨੰ ॥੩੬੬॥

The warriors are absorbed in fighting and the heavenly damsels are moving for wedding them, the warriors are looking at them and they are also fascinated by them.366.

ਅਤੇ ਉਨ੍ਹਾਂ ਉਤੇ ('ਤਾਨੰ') ਮੋਹੀਆਂ ਗਈਆਂ ਹਨ ॥੩੬੬॥

ਦਾਗੜਦੰ ਦੇਖੈ ਰਾਗੜਦੰ ਰੂਪੰ

(ਉਨ੍ਹਾਂ ਦੇ) ਰੂਪ ਨੂੰ ਵੇਖ ਕੇ

ਪਾਗੜਦੰ ਪ੍ਰੇਮੰ ਕਾਗੜਦੰ ਕੂਪੰ

ਪ੍ਰੇਮ ਦੇ ਖੂਹ ਵਿਚ (ਡੁਬ ਗਈਆਂ ਹਨ)।

ਡਾਗੜਦੰ ਡੁਬੀ ਪਾਗੜਦੰ ਪਿਆਰੀ

ਪਿਆਰੀਆਂ ਹੂਰਾਂ (ਪ੍ਰੇਮ ਵਿਚ) ਡੁਬ ਗਈਆਂ ਹਨ

ਕਾਗੜਦੰ ਕਾਮੰ ਮਾਗੜਦੰ ਮਾਰੀ ॥੩੬੭॥

Their beauty allures the lovers like falling in the well, wherefrom they can never come out, these heavenly damsels have also drowned themselves in the sexual love of the beautiful warriors.367.

ਅਤੇ ਕਾਮ (ਦੇ ਤੀਰ ਨਾਲ) ਮਾਰੀਆਂ ਗਈਆਂ ਹਨ ॥੩੬੭॥

ਮਾਗੜਦੰ ਮੋਹੀ ਬਾਗੜਦੰ ਬਾਲਾ

ਅਪੱਛਰਾਵਾਂ ('ਬਾਲਾ')

ਰਾਗੜਦੰ ਰੂਪੰ ਆਗੜਦੰ ਉਜਾਲਾ

ਸੂਰਮਿਆਂ ਦੇ ਉਜਲੇ ਰੂਪ ਨੂੰ

ਦਾਗੜਦੰ ਦੇਖੈ ਸਾਗੜਦੰ ਸੂਰੰ

ਵੇਖ ਕੇ ਮੋਹੀਆਂ (ਗਈਆਂ ਹਨ)

ਬਾਗੜਦੰ ਬਾਜੇ ਤਾਗੜਦੰ ਤੂਰੰ ॥੩੬੮॥

The women are getting allured and there is brightness of their elegance, the warriors seeing them are playing on various kinds of musical instruments.368.

ਅਤੇ ਵਾਜੇ ਵਜਦੇ ਹਨ ॥੩੬੮॥

ਰਾਗੜਦੰ ਰੂਪੰ ਕਾਗੜਦੰ ਕਾਮੰ

ਸੁੰਦਰ ਰੂਪ ਵਾਲੀਆਂ ਇਸਤਰੀਆਂ ਕਾਮ ਦੇ

ਨਾਗੜਦੰ ਨਾਚੈ ਬਾਗੜਦੰ ਬਾਮੰ

ਵਸ ਵਿਚ ਹੋ ਕੇ ਨਚ ਰਹੀਆਂ ਹਨ।

ਰਾਗੜਦੰ ਰੀਝੇ ਸਾਗੜਦੰ ਸੂਰੰ

ਸੂਰਮਿਆਂ ਉਤੇ ਰੀਝ ਕੇ

ਬਾਗੜਦੰ ਬਿਆਹੈ ਹਾਗੜਦੰ ਹੂਰੰ ॥੩੬੯॥

The women, full of beauty and lust are dancing and the warriors, getting pleased are wedding them.369.

ਹੂਰਾਂ ਉਨ੍ਹਾਂ ਨਾਲ ਵਿਆਹ ਕਰ ਰਹੀਆਂ ਹਨ ॥੩੬੯॥

ਕਾਗੜਦੰ ਕੋਪਾ ਭਾਗੜਦੰ ਭੂਪੰ

(ਸੰਭਲ ਦਾ) ਰਾਜਾ ਕ੍ਰੋਧਵਾਨ ਹੋ ਕੇ

ਕਾਗੜਦੰ ਕਾਲੰ ਰਾਗੜਦੰ ਰੂਪੰ

ਕਾਲ ਦਾ ਰੂਪ ਹੋ ਗਿਆ ਹੈ।

ਰਾਗੜਦੰ ਰੋਸੰ ਧਾਗੜਦੰ ਧਾਯੋ

ਕ੍ਰੋਧ ਨਾਲ ਉਹ ਧਾਵਾ ਕਰਕੇ ਪੈ ਗਿਆ ਹੈ

ਚਾਗੜਦੰ ਚਲ︀ਯੋ ਆਗੜਦੰ ਆਯੋ ॥੩੭੦॥

The king, getting infuriated, manifested himself as KAL (death) and in his anger, quickly advanced forward.370.

ਅਤੇ ਅਗੇ ਵਧ ਕੇ ਆ ਗਿਆ ਹੈ ॥੩੭੦॥

ਆਗੜਦੰ ਅਰੜੇ ਗਾਗੜਦੰ ਗਾਜੀ

ਸੂਰਮੇ ਅਰੜਾ ਕੇ ਪਏ ਹਨ।

ਨਾਗੜਦੰ ਨਾਚੇ ਤਾਗੜਦੰ ਤਾਜੀ

ਘੋੜੇ (ਰਣ-ਭੂਮੀ ਵਿਚ) ਨਚ ਰਹੇ ਹਨ।

ਜਾਗੜਦੰ ਜੁਝੇ ਖਾਗੜਦੰ ਖੇਤੰ

(ਯੋਧੇ) ਜੰਗ ਵਿਚ ਜੂਝ ਰਹੇ ਹਨ।

ਰਾਗੜਦੰ ਰਹਸੇ ਪਾਗੜਦੰ ਪ੍ਰੇਤੰ ॥੩੭੧॥

The warriors shouted, the horses danced, the fighters died and the ghosts etc. became pleased.371.

ਭੂਤ-ਪ੍ਰੇਤ ਪ੍ਰਸੰਨ ਹੋ ਰਹੇ ਹਨ ॥੩੭੧॥

ਮਾਗੜਦੰ ਮਾਰੇ ਬਾਗੜਦੰ ਬੀਰੰ

ਸੂਰਬੀਰ ਮਾਰੇ ਜਾ ਰਹੇ ਹਨ।

ਪਾਗੜਦੰ ਪਰਾਨੇ ਭਾਗੜਦੰ ਭੀਰੰ

ਡਰਪੋਕ ਲੋਕ ਭਜੀ ਜਾ ਰਹੇ ਹਨ।

ਧਾਗੜਦੰ ਧਾਯੋ ਰਾਗੜਦੰ ਰਾਜਾ

ਰਾਜਾ ਧਾਵਾ ਕਰਕੇ ਪਿਆ ਹੈ।

ਰਾਗੜਦੰ ਰਣਕੇ ਬਾਗੜਦੰ ਬਾਜਾ ॥੩੭੨॥

The warriors were being killed and the cowards began to run away, the king also fell upon the opponents and the musical instruments of war were played.372.

(ਰਣ ਦਾ ਮਾਰੂ) ਵਾਜਾ ਵਜਿਆ ਹੈ ॥੩੭੨॥

ਟਾਗੜਦੰ ਟੂਟੇ ਤਾਗੜਦੰ ਤਾਲੰ

(ਹੂਰਾਂ ਦੇ ਨੱਚਣ ਵੇਲੇ) ਤਾਲ ਟੁਟ ਰਹੇ ਹਨ।

ਆਗੜਦੰ ਉਠੇ ਜਾਗੜਦੰ ਜੁਆਲੰ

(ਬੰਦੂਕਾਂ ਵਿਚੋਂ) ਅੱਗ ਨਿਕਲਦੀ ਹੈ।

ਭਾਗੜਦੰ ਭਾਜੇ ਬਾਗੜਦੰ ਬੀਰੰ

(ਜਿਨ੍ਹਾਂ ਨੂੰ) ਤੀਰ ਲਗੇ ਹਨ,

ਲਾਗੜਦੰ ਲਾਗੇ ਤਾਗੜਦੰ ਤੀਰੰ ॥੩੭੩॥

The swords were broken and fires blazed, with the infliction of arrows the warriors ran hither and thither.373.

ਉਹ ਸੂਰਮੇ (ਯੁੱਧ-ਭੂਮੀ ਵਿਚੋਂ) ਭਜਦੇ ਜਾ ਰਹੇ ਹਨ ॥੩੭੩॥

ਰਾਗੜਦੰ ਰਹਸੀ ਦਾਗੜਦੰ ਦੇਵੀ

ਦੇਵੀ ਖੁਸ਼ ਹੋ ਰਹੀ ਹੈ

ਗਾਗੜਦੰ ਗੈਣ ਆਗੜਦੰ ਭੇਵੀ

ਅਤੇ ਆਕਾਸ਼ ਵਿਚ ਵਿਚਰ ਰਹੀ ਹੈ।

ਭਾਗੜਦੰ ਭੈਰੰ ਭਾਗੜਦੰ ਪ੍ਰੇਤੰ

ਭੈਰੋ ਅਤੇ ਪ੍ਰੇਤ ਯੁੱਧ-ਭੂਮੀ

ਹਾਗੜਦੰ ਹਸੇ ਖਾਗੜਦੰ ਖੇਤੰ ॥੩੭੪॥

Seeing the war, the goddess Kali also pleased in the sky, the Bhairav and ghosts etc. also in the battlefield.374.

ਵਿਚ ਹਸ ਰਹੇ ਹਨ ॥੩੭੪॥