ਚੌਪਈ

CHAUPAI

ਚੌਪਈ:

ਤਬ ਅਜੀਤ ਸਿੰਘ ਆਪ ਹੀ ਧਾਯੋ

ਤਦ ਅਜੀਤ ਸਿੰਘ ਆਪ ਹੀ ਹਮਲਾ ਕਰ ਕੇ ਪਿਆ

ਧਨੁਖ ਬਾਨ ਲੈ ਰਨ ਮਧਿ ਆਯੋ

Then Ajit Singh himself took his bow and arrows and reached the war-arena

ਅਤੇ ਧਨੁਸ਼ ਬਾਣ ਲੈ ਕੇ ਯੁੱਧ-ਖੇਤਰ ਵਿਚ ਆ ਗਿਆ।

ਭੂਪਤਿ ਕੋ ਤਿਨ ਬਚਨ ਸੁਨਾਯੋ

ਉਸ ਨੇ ਰਾਜੇ ਨੂੰ ਇਹ ਬੋਲ ਸੁਣਾਏ

ਤੋ ਬਧ ਹਿਤ ਸਿਵ ਮੁਹਿ ਉਪਜਾਯੋ ॥੧੬੬੯॥

He said to the king, “Shiva has created me only for the purpose of killing you.”1669.

ਕਿ ਤੈਨੂੰ ਮਾਰਨ ਲਈ ਹੀ ਸ਼ਿਵ ਨੇ ਮੈਨੂੰ ਸਿਰਜਿਆ ਹੈ ॥੧੬੬੯॥

ਅਜੀਤ ਸਿੰਘ ਯੌ ਬਚਨ ਉਚਾਰਿਓ

ਅਜੀਤ ਸਿੰਘ ਨੇ ਇਸ ਤਰ੍ਹਾਂ ਬਚਨ ਉਚਾਰੇ

ਖੜਗ ਸਿੰਘ ਰਨ ਮਾਹਿ ਹਕਾਰਿਓ

Ajit Singh saying like this, challenged Kharag Singh for fighting

ਅਤੇ ਖੜਗ ਸਿੰਘ ਨੂੰ ਰਣ-ਭੂਮੀ ਵਿਚ ਵੰਗਾਰਿਆ।

ਨ੍ਰਿਪ ਬੈਨ ਸੁਨਤ ਨਹੀ ਡਰਿਓ

ਰਾਜਾ (ਖੜਗ ਸਿੰਘ) ਇਨ੍ਹਾਂ ਬੋਲਾਂ ਨੂੰ ਸੁਣ ਕੇ ਡਰਿਆ ਨਹੀਂ ਹੈ,

ਮਹਾਬੀਰ ਪਗੁ ਆਗੈ ਧਰਿਓ ॥੧੬੭੦॥

The king was not frightened on listening this and that mighty one came forward.1670.

(ਸਗੋਂ ਉਸ) ਮਹਾਵੀਰ ਨੇ ਕਦਮ ਅਗੇ ਹੀ ਧਰਿਆ ਹੈ ॥੧੬੭੦॥

ਅਜੀਤ ਸਿੰਘ ਰਛਾ ਹਿਤ ਧਾਏ

ਅਜੀਤ ਸਿੰਘ ਦੀ ਰਖਿਆ ਲਈ (ਇਹ) ਦੌੜੇ ਹਨ।

ਗ︀ਯਾਰਹ ਰੁਦ੍ਰ ਭਾਨ ਸਭ ਆਏ

The eleven Rudras and Surya reached there fore the protection of Ajit Singh

ਗਿਆਰਾਂ ਰੁਦਰ ਅਤੇ ਸਾਰੇ ਸੂਰਜ ਆਏ ਹਨ।

ਇੰਦ੍ਰ ਕ੍ਰਿਸਨ ਜਮ ਬਸੁ ਰਿਸ ਭਰੇ

ਇੰਦਰ, ਕ੍ਰਿਸ਼ਨ, ਯਮ ਅਤੇ ਅੱਠ ਬਸੂ,

ਬਰੁਨ ਕੁਬੇਰ ਘੇਰਿ ਸਭ ਖਰੇ ॥੧੬੭੧॥

Indra, Krishna, Yama, Varuna, Kuber etc., all had surrounded him.1671.

ਵਰੁਨ, ਕੁਬੇਰ ਆਦਿ ਸਾਰੇ (ਰਾਜੇ ਨੂੰ) ਘੇਰ ਕੇ ਖੜੋਤੇ ਹਨ ॥੧੬੭੧॥