ਸਵੈਯਾ

SWAYYA

ਸਵੈਯਾ:

ਸਿੰਘ ਅਜੀਤ ਜਬੈ ਖੜਗੇਸ ਸੋ ਸ︀ਯਾਮ ਕਹੈ ਅਤਿ ਜੁਧੁ ਮਚਾਯੋ

(ਕਵੀ) ਸ਼ਿਆਮ ਕਹਿੰਦੇ ਹਨ, ਅਜੀਤ ਸਿੰਘ ਨੇ ਜਦੋਂ ਖੜਗ ਸਿੰਘ ਨਾਲ ਬਹੁਤ ਭਿਆਨਕ ਯੁੱਧ ਮਚਾਇਆ,

ਸੰਗਿ ਸਿਵਾਦਿਕ ਸੂਰਜਿ ਤੇ ਅਰਿ ਮਾਰਨ ਕੋ ਤਿਹ ਹਾਥ ਉਚਾਯੋ

When Ajit Singh waged a dreadful war with Kharag Singh, then all his accompanying mighty warriors like Shiva etc., held out their weapons in order to kill the enemy

(ਉਦੋਂ) ਸ਼ਿਵ, ਸੂਰਜ ਆਦਿ ਜਿਤਨੇ ਉਸ ਦੇ ਨਾਲ ਸਨ, ਵੈਰੀ ਨੂੰ ਮਾਰਨ ਲਈ ਉਨ੍ਹਾਂ ਨੇ ਹੱਥ ਉਲਾਰੇ।

ਬਾਨ ਚਲੇ ਅਤਿ ਹੀ ਰਨ ਮੈ ਨ੍ਰਿਪ ਕਾਟਿ ਸਬੈ ਮਨਿ ਰੋਸਿ ਤਚਾਯੋ

The arrows were showered in the battlefield, but the king, in his fury, intercepted all the arrows

ਯੁੱਧ-ਭੂਮੀ ਵਿਚ ਬਹੁਤ ਬਾਣ ਚਲੇ ਹਨ, ਰਾਜੇ ਨੇ (ਉਨ੍ਹਾਂ) ਸਾਰਿਆਂ ਨੂੰ ਕਟ ਕੇ ਮਨ ਵਿਚ ਰੋਸ ਕੀਤਾ ਹੈ।

ਲੈ ਧਨੁ ਬਾਨ ਮਹਾ ਬਲਵਾਨ ਹਨ︀ਯੋ ਭਟ ਕੋ ਕਿਨਹੂੰ ਬਚਾਯੋ ॥੧੬੭੨॥

That mighty warrior, taking his bow and arrows did not leave anyone and killed all the warriors.1672.

ਉਸ ਮਹਾਨ ਬਲਵਾਨ (ਰਾਜੇ) ਨੇ ਧਨੁਸ਼-ਬਾਣ ਲੈ ਕੇ ਉਸ ਸੂਰਮੇ ਨੂੰ ਮਾਰਿਆ ਹੈ ਅਤੇ ਕਿਸੇ ਨੇ ਵੀ (ਉਸ ਨੂੰ) ਬਚਾਇਆ ਨਹੀਂ ਹੈ ॥੧੬੭੨॥