ਗਉੜੀ ਕਬੀਰ ਜੀ

Gauree, Kabeer Jee:

ਗਉੜੀ ਕਬੀਰ ਜੀ।

ਓਇ ਜੁ ਦੀਸਹਿ ਅੰਬਰਿ ਤਾਰੇ

The stars which are seen in the sky

ਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ, ਓਇ = {ਇਹ ਲਫ਼ਜ਼ 'ਓਹ' ਤੋਂ 'ਬਹੁ-ਵਚਨ' (Plural) ਹੈ}। ਦੀਸਹਿ = ਦਿੱਸ ਰਹੇ ਹਨ। ਅੰਬਰਿ = ਅੰਬਰ ਵਿਚ, ਅਕਾਸ਼ ਵਿਚ।

ਕਿਨਿ ਓਇ ਚੀਤੇ ਚੀਤਨਹਾਰੇ ॥੧॥

- who is the painter who painted them? ||1||

ਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ? ॥੧॥ ਕਿਨਿ = ਕਿਸ ਨੇ? ਚੀਤੇ = ਚਿੱਤਰੇ ਹਨ। ਚੀਤਨਹਾਰੇ = ਚਿੱਤ੍ਰਕਾਰ ਨੇ ॥੧॥

ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ

Tell me, O Pandit, what is the sky attached to?

ਦੱਸ, ਹੇ ਪੰਡਿਤ! ਅਕਾਸ਼ ਕਿਸ ਦੇ ਸਹਾਰੇ ਹੈ? ਅੰਬਰੁ = ਅਕਾਸ਼। ਕਾ ਸਿਉ = ਕਿਸ ਨਾਲ, ਕਿਸ ਦੇ ਆਸਰੇ?

ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ

Very fortunate is the knower who knows this. ||1||Pause||

ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ (ਰਮਜ਼ ਨੂੰ) ਸਮਝਦਾ ਹੈ ॥੧॥ ਰਹਾਉ ॥ ਬੂਝਨਹਾਰੁ = ਬੁੱਝਣ ਵਾਲਾ, ਸਿਆਣਾ ॥੧॥ ਰਹਾਉ ॥

ਸੂਰਜ ਚੰਦੁ ਕਰਹਿ ਉਜੀਆਰਾ

The sun and the moon give their light;

(ਇਹ ਜੋ) ਸੂਰਜ ਤੇ ਚੰਦ੍ਰਮਾ (ਆਦਿਕ ਜਗਤ ਵਿਚ) ਚਾਨਣ ਕਰ ਰਹੇ ਹਨ, ਕਰਹਿ = ਕਰ ਰਹੇ ਹਨ। ਉਜਿਆਰਾ = ਚਾਨਣਾ।

ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥

God's creative extension extends everywhere. ||2||

(ਇਹਨਾਂ) ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ (ਹੀ) ਪ੍ਰਕਾਸ਼ ਖਿਲਰਿਆ ਹੋਇਆ ਹੈ ॥੨॥ ਬ੍ਰਹਮ ਪਸਾਰਾ = ਪ੍ਰਭੂ ਦਾ ਖਿਲਾਰਾ, ਪ੍ਰਭੂ ਦੀ ਜੋਤਿ ਦਾ ਪ੍ਰਕਾਸ਼ ॥੨॥

ਕਹੁ ਕਬੀਰ ਜਾਨੈਗਾ ਸੋਇ

Says Kabeer, he alone knows this,

ਕਬੀਰ ਆਖਦਾ ਹੈ- (ਇਸ ਭੇਤ ਨੂੰ) ਓਹੀ ਮਨੁੱਖ ਸਮਝੇਗਾ, ਸੋਇ = ਉਹੀ ਮਨੁੱਖ।

ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥

whose heart is filled with the Lord, and whose mouth is also filled with the Lord. ||3||29||

ਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ, ਤੇ ਮੂੰਹ ਵਿਚ (ਭੀ) ਕੇਵਲ ਪ੍ਰਭੂ ਹੀ ਹੈ (ਭਾਵ, ਜੋ ਮੂੰਹੋਂ ਭੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ) ॥੩॥੨੯॥ ਹਿਰਦੈ = ਹਿਰਦੇ ਵਿਚ। ਮੁਖਿ = ਮੂੰਹ ਵਿਚ। ਰਾਮੈ = ਰਾਮ ਹੀ {ਰਾਮ ਈ=ਰਾਮੈ} ॥੩॥੨੯॥