ਗਉੜੀ ਕਬੀਰ ਜੀ

Gauree, Kabeer Jee:

ਗਉੜੀ ਕਬੀਰ ਜੀ।

ਮਨ ਕਾ ਸੁਭਾਉ ਮਨਹਿ ਬਿਆਪੀ

The natural tendency of the mind is to chase the mind.

(ਹਰੇਕ ਮਨੁੱਖ ਦੇ) ਮਨ ਦੀ ਅੰਦਰਲੀ ਲਗਨ (ਜੋ ਭੀ ਹੋਵੇ ਉਹ ਉਸ ਮਨੁੱਖ ਦੇ) ਸਾਰੇ ਮਨ (ਭਾਵ, ਮਨ ਦੀ ਸਾਰੀ ਦੌੜ-ਭੱਜ, ਸਾਰੇ ਮਨੁੱਖੀ ਜੀਵਨ) ਉਤੇ ਪ੍ਰਭਾਵ ਪਾ ਰੱਖਦੀ ਹੈ, ਮਨਹਿ ਬਿਆਪੀ = (ਸਾਰੇ) ਮਨ ਉੱਤੇ ਪ੍ਰਭਾਵ ਪਾ ਰੱਖਦਾ ਹੈ, (ਸਾਰੇ) ਮਨ ਨੂੰ ਵੇੜ੍ਹੀ ਰੱਖਦਾ ਹੈ।

ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥

Who has established himself as a Siddha, a being of miraculous spiritual powers, by killing his mind? ||1||

(ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ॥੧॥ ਮਨਹਿ ਮਾਰਿ = ਮਨ ਨੂੰ ਮਾਰ ਕੇ। ਕਵਨ ਸਿਧਿ = ਕਿਹੜੀ ਸਫਲਤਾ? ਥਾਪੀ = ਮਿਥ ਲਈ ਹੈ, ਖੱਟ ਲਈ ਹੈ ॥੧॥

ਕਵਨੁ ਸੁ ਮੁਨਿ ਜੋ ਮਨੁ ਮਾਰੈ

Who is that silent sage, who has killed his mind?

ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?

ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ

By killing the mind, tell me, who is saved? ||1||Pause||

ਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ॥੧॥ ਰਹਾਉ ॥ ਸੁਭਾਉ = {ਸ੍ਵ-ਭਾਵ} ਨਿਜ ਦੀ ਲਗਨ, ਰੁਚੀ। ਮਾਰਿ = ਮਾਰ ਕੇ। ਕਹਹੁ = ਦੱਸੋ। ਕਿਸੁ = ਕਿਸ ਨੂੰ? ॥੧॥ ਰਹਾਉ ॥

ਮਨ ਅੰਤਰਿ ਬੋਲੈ ਸਭੁ ਕੋਈ

Everyone speaks through the mind.

ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ; ਮਨ ਅੰਤਰਿ = ਮਨ ਦੇ ਅੰਦਰ, ਮਨ ਦੇ ਅਸਰ ਹੇਠ, ਮਨ ਦਾ ਪ੍ਰੇਰਿਆ ਹੋਇਆ। ਸਭੁ ਕੋਈ = ਹਰੇਕ ਜੀਵ।

ਮਨ ਮਾਰੇ ਬਿਨੁ ਭਗਤਿ ਹੋਈ ॥੨॥

Without killing the mind, devotional worship is not performed. ||2||

ਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ ॥੨॥

ਕਹੁ ਕਬੀਰ ਜੋ ਜਾਨੈ ਭੇਉ

Says Kabeer, one who knows the secret of this mystery,

ਕਬੀਰ ਆਖਦਾ ਹੈ- ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ, ਭੇਉ = ਭੇਦ।

ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥

beholds within his own mind the Lord of the three worlds. ||3||28||

ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥੨੮॥ ਮਧੁ ਸੂਦਨੁ = ਮਧੂ ਦੈਂਤ ਨੂੰ ਮਾਰਨ ਵਾਲਾ, ਪਰਮਾਤਮਾ। ਤ੍ਰਿਭਵਣ ਦੇਉ = ਤਿੰਨਾਂ ਲੋਕਾਂ ਨੂੰ ਚਾਨਣ ਕਰਨ ਵਾਲਾ ॥੩॥੨੮॥