ਗਉੜੀ ਕਬੀਰ ਜੀ ਪੰਚਪਦੇ₂ ॥
Gauree, Kabeer Jee, Panch-Padhay:
ਅਰਥਾਤ ਪੰਜ ਪੰਜ ਪਦੋਂ ਕੇ ਦੋ ਸਬਦ ਕਹੈਂਗੇ।
ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥
I am like a fish out of water,
(ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ; ਮੀਨਾ = ਮੱਛ।
ਪੂਰਬ ਜਨਮ ਹਉ ਤਪ ਕਾ ਹੀਨਾ ॥੧॥
because in my previous life, I did not practice penance and intense meditation. ||1||
ਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ) ॥੧॥ ਪੂਰਬ ਜਨਮ = ਪਿਛਲੇ ਜਨਮਾਂ ਦਾ। ਹਉ = ਮੈਂ। ਹੀਨਾ = ਸੱਖਣਾ ॥੧॥
ਅਬ ਕਹੁ ਰਾਮ ਕਵਨ ਗਤਿ ਮੋਰੀ ॥
Now tell me, Lord, what will my condition be?
ਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ? ਕਵਨ = ਕਿਹੜੀ, ਕਿਹੋ ਜਿਹੀ? ਗਤਿ = ਹਾਲਤ, ਹਾਲ। ਮੋਰੀ = ਮੇਰੀ।
ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥
I left Benares - I had little common sense. ||1||Pause||
ਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ? ॥੧॥ ਰਹਾਉ ॥ ਤਜੀਲੇ = ਮੈਂ ਛੱਡ ਦਿੱਤਾ ਹੈ। ਬਨਾਰਸਿ = ਕਾਂਸ਼ੀ ਨਗਰੀ। ਥੋਰੀ = ਥੋੜੀ ॥੧॥ ਰਹਾਉ ॥
ਸਗਲ ਜਨਮੁ ਸਿਵ ਪੁਰੀ ਗਵਾਇਆ ॥
I wasted my whole life in the city of Shiva;
(ਹੇ ਰਾਮ! ਮੈਨੂੰ ਲੋਕ ਆਖਦੇ ਹਨ-) ਤੂੰ ਸਾਰੀ ਉਮਰ ਕਾਂਸ਼ੀ ਵਿਚ ਵਿਅਰਥ ਗੁਜ਼ਾਰ ਦਿੱਤੀ, ਸਗਲ ਜਨਮੁ = ਸਾਰੀ ਉਮਰ। ਸਿਵਪੁਰੀ = ਸ਼ਿਵ ਦੀ ਨਗਰੀ ਕਾਂਸ਼ੀ ਵਿਚ। ਗਵਾਇਆ = ਵਿਅਰਥ ਗੁਜ਼ਾਰ ਦਿੱਤਾ।
ਮਰਤੀ ਬਾਰ ਮਗਹਰਿ ਉਠਿ ਆਇਆ ॥੨॥
at the time of my death, I moved to Magahar. ||2||
(ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ ॥੨॥ ਮਰਤੀ ਬਾਰ = ਮਰਨ ਵੇਲੇ। ਉਠਿ = ਉੱਠ ਕੇ, ਛੱਡ ਕੇ ॥੨॥
ਬਹੁਤੁ ਬਰਸ ਤਪੁ ਕੀਆ ਕਾਸੀ ॥
For many years, I practiced penance and intense meditation at Kaashi;
(ਹੇ ਪ੍ਰਭੂ! ਲੋਕ ਕਹਿੰਦੇ ਹਨ-) ਤੂੰ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?) ਬਹੁਤੁ ਬਰਸ = ਕਈ ਸਾਲਾਂ ਤਕ। ਕਾਸ਼ੀ = ਕਾਂਸ਼ੀ ਵਿਚ।
ਮਰਨੁ ਭਇਆ ਮਗਹਰ ਕੀ ਬਾਸੀ ॥੩॥
now that my time to die has come, I have come to dwell at Magahar! ||3||
ਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ ॥੩॥ ਮਰਨੁ = ਮੌਤ। ਬਾਸੀ = ਵਾਸ, ਵਸੇਬਾ ॥੩॥
ਕਾਸੀ ਮਗਹਰ ਸਮ ਬੀਚਾਰੀ ॥
Kaashi and Magahar - I consider them the same.
(ਹੇ ਰਾਮ! ਲੋਕ ਬੋਲੀ ਮਾਰਦੇ ਹਨ-) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ, ਸਮ = ਇਕੋ ਜਿਹੇ। ਬੀਚਾਰੀ = ਸਮਝੇ ਹਨ।
ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥
With inadequate devotion, how can anyone swim across? ||4||
ਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ? ॥੪॥ ਓਛੀ = ਹੋਛੀ, ਅਧੂਰੀ। ਕੈਸੇ = ਕਿਸ ਤਰ੍ਹਾਂ? ਉਤਰਸਿ = ਤੂੰ ਉਤਰੇਂਗਾ। ਪਾਰੀ = ਪਾਰ ॥੪॥
ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥
Says Kabeer, the Guru and Ganaysha and Shiva all know
(ਹੇ ਕਬੀਰ!) ਆਖ-ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ); ਗੁਰ ਗਜਿ = ਗਣੇਸ਼। ਸਭੁ ਕੋ = ਹਰੇਕ ਮਨੁੱਖ। ਜਾਨੈ = ਪਛਾਣਦਾ ਹੈ (ਭਾਵ, ਸਮਝਦਾ ਹੈ ਕਿ ਇਹ ਗਣੇਸ਼ ਤੇ ਸ਼ਿਵ ਹੀ ਮੁਕਤੀ ਦੇਣ ਵਾਲੇ ਤੇ ਖੋਹਣ ਵਾਲੇ ਹਨ)।
ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥
that Kabeer died chanting the Lord's Name. ||5||15||
ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ) ॥੫॥੧੫॥ ਮੁਆ ਕਬੀਰੁ = ਕਬੀਰ ਮਰ ਗਿਆ ਹੈ ਆਪਾ ਭਾਵ ਤੋਂ, ਕਬੀਰ ਦੀ ਮੈਂ-ਮੇਰੀ ਮਿਟ ਗਈ ਹੈ। ਰਮਤ = ਸਿਮਰ ਸਿਮਰ ਕੇ ॥੫॥੧੫॥