ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥
Gauree, Kabeer Jee, With Writings Of The Fifth Mehl:
ਜਬ ਕਬੀਰ ਜੀ ਗੁਰੂ ਅਰਜਨ ਜੀ ਕੇ ਦਰਸਨ ਕੋ ਆਏ ਤਬ ਗੁਰੂ ਜੀ ਨੇ ਇਹ ਸਬਦ ਸਿਰੋਪਾਉ ਬਖਸਿਆ। ਸਬਦ ਗੁਰੂ ਜੀ ਕਾ ਹੈ ਨਾਮ ਕਬੀਰ ਜੀ ਕਾ ਕਰ ਦੀਆ ਹੈ। ਇਸ ਤਰਾਂ ਕੇ ਸਬਦ ਇਸੀ ਪਰਸੰਗ ਮੇਂ ਸਮਝ ਲੈਣੇ।
ਐਸੋ ਅਚਰਜੁ ਦੇਖਿਓ ਕਬੀਰ ॥
Kabeer has seen such wonders!
ਹੇ ਕਬੀਰ! ਮੈਂ ਇਕ ਅਜੀਬ ਤਮਾਸ਼ਾ ਵੇਖਿਆ ਹੈ, ਅਚਰਜੁ = ਅਨੋਖਾ ਕੌਤਕ, ਅਜੀਬ ਤਮਾਸ਼ਾ।
ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥
Mistaking it for cream, the people are churning water. ||1||Pause||
ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ ॥੧॥ ਰਹਾਉ ॥ ਦਧਿ = ਦਹੀਂ। ਭੋਲੈ = ਭੁਲੇਖੇ। ਬਿਰੋਲੈ = ਰਿੜਕ ਰਿਹਾ ਹੈ। ਨੀਰੁ = ਪਾਣੀ ॥੧॥ ਰਹਾਉ ॥
ਹਰੀ ਅੰਗੂਰੀ ਗਦਹਾ ਚਰੈ ॥
The donkey grazes upon the green grass;
ਮੂਰਖ ਜੀਵ ਮਨ-ਭਾਉਂਦੇ ਵਿਕਾਰ ਮਾਣਦਾ ਹੈ, ਗਦਹਾ = ਖੋਤਾ, ਮੂਰਖ ਮਨ। ਹਰੀ ਅੰਗੂਰੀ = ਵਿਕਾਰਾਂ ਦੀ ਸੱਜਰੀ ਅੰਗੂਰੀ, ਮਨ-ਭਾਉਂਦੇ ਵਿਕਾਰ। ਚਰੈ = ਚੁਗਦਾ ਹੈ, ਮਾਣਦਾ ਹੈ।
ਨਿਤ ਉਠਿ ਹਾਸੈ ਹੀਗੈ ਮਰੈ ॥੧॥
arising each day, he laughs and brays, and then dies. ||1||
ਇਸੇ ਤਰ੍ਹਾਂ ਸਦਾ ਹੱਸਦਾ ਤੇ (ਖੋਤੇ ਵਾਂਗ) ਹੀਂਗਦਾ ਰਹਿੰਦਾ ਹੈ (ਆਖ਼ਰ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥ ਉਠਿ = ਉਠ ਕੇ। ਹਾਸੈ = ਹੱਸਦਾ ਹੈ। ਮਰੈ = (ਜੰਮਦਾ) ਮਰਦਾ ਹੈ ॥੧॥
ਮਾਤਾ ਭੈਸਾ ਅੰਮੁਹਾ ਜਾਇ ॥
The bull is intoxicated, and runs around wildly.
ਮਸਤੇ ਹੋਏ ਸੰਢੇ ਵਰਗਾ ਮਨ ਅਮੋੜ-ਪੁਣਾ ਕਰਦਾ ਹੈ, ਮਾਤਾ = ਮਸਤਿਆ ਹੋਇਆ। ਭੈਸਾ = ਸੰਢਾ। ਅੰਮੁਹਾ = ਅਮੋੜ। ਅੰਮੁਹਾ = ਜਾਇ = ਅਮੋੜ-ਪੁਣਾ ਕਰਦਾ ਹੈ।
ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥
He romps and eats and then falls into hell. ||2||
ਕੁੱਦਦਾ ਹੈ (ਭਾਵ, ਅਹੰਕਾਰ ਕਰਦਾ ਹੈ) ਵਿਸ਼ਿਆਂ ਦੀ ਖੇਤੀ ਚੁਗਦਾ ਰਹਿੰਦਾ ਹੈ, ਤੇ ਨਰਕ ਵਿਚ ਪੈ ਜਾਂਦਾ ਹੈ ॥੨॥ ਰਸਾਤਲਿ = ਨਰਕ ਵਿਚ। ਪਾਇ = ਪੈਂਦਾ ਹੈ ॥੨॥
ਕਹੁ ਕਬੀਰ ਪਰਗਟੁ ਭਈ ਖੇਡ ॥
Says Kabeer, a strange sport has become manifest:
ਕਬੀਰ ਆਖਦਾ ਹੈ- (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ ਹੈ, ਪਰਗਟੁ ਭਈ = ਸਮਝ ਵਿਚ ਆ ਗਈ ਹੈ।
ਲੇਲੇ ਕਉ ਚੂਘੈ ਨਿਤ ਭੇਡ ॥੩॥
the sheep is sucking the milk of her lamb. ||3||
(ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿਛੇ ਲੱਗੀ ਫਿਰਦੀ ਹੈ ॥੩॥ ਲੇਲਾ = (ਭਾਵ) ਮਨ। ਭੇਡ = (ਭਾਵ) ਮੱਤ, ਬੁੱਧੀ ॥੩॥
ਰਾਮ ਰਮਤ ਮਤਿ ਪਰਗਟੀ ਆਈ ॥
Chanting the Lord's Name, my intellect is enlightened.
(ਇਹ ਸਮਝ ਕਿਸ ਨੇ ਪਾਈ ਹੈ?) ਹੇ (ਜਿਸ ਗੁਰੂ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ) ਰਾਮ ਰਮਤ = ਪ੍ਰਭੂ ਨੂੰ ਸਿਮਰਦਿਆਂ। ਮਤਿ = ਬੁੱਧੀ। ਪਰਗਟੀ ਆਈ = ਜਾਗ ਪਈ ਹੈ।
ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥
Says Kabeer, the Guru has blessed me with this understanding. ||4||1||14||
ਕਬੀਰ ਆਖਦਾ ਹੈ- (ਉਸ) ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ ॥੪॥੧॥੧੪॥ ਗੁਰਿ = ਗੁਰੂ ਨੇ ॥੪॥੧॥੧੪॥