ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕਬੀਰ ਜੀ।
ਅਸਥਾਵਰ ਜੰਗਮ ਕੀਟ ਪਤੰਗਾ ॥
The mobile and immobile creatures, insects and moths
ਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ ਅਸਥਾਵਰ = ਇਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ ਆਦਿਕ। ਜੰਗਮ = ਤੁਰਨ ਵਾਲੇ ਪਸ਼ੂ-ਪੰਛੀ। ਕੀਟ = ਕੀੜੇ। ਪਤੰਗਾ = ਖੰਭਾਂ ਵਾਲੇ ਕੀੜੇ।
ਅਨਿਕ ਜਨਮ ਕੀਏ ਬਹੁ ਰੰਗਾ ॥੧॥
- in numerous lifetimes, I have passed through those many forms. ||1||
ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥ ਬਹੁ ਰੰਗਾ = ਬਹੁਤ ਕਿਸਮਾਂ ਦੇ। ਕੀਏ = ਅਸਾਂ ਕੀਤੇ, ਅਸਾਂ ਧਾਰੇ ॥੧॥
ਐਸੇ ਘਰ ਹਮ ਬਹੁਤੁ ਬਸਾਏ ॥
I lived in many such homes, O Lord,
ਹੇ ਰਾਮ! ਅਸੀਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ, ਬਸਾਏ = ਵਸਾਏ, ਆਬਾਦ ਕੀਤੇ। ਘਰ = (ਭਾਵ) ਜੂਨਾਂ, ਸਰੀਰ।
ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥
before I came into the womb this time. ||1||Pause||
ਜਦੋਂ ਅਸੀਂ ਜੂਨਾਂ ਵਿਚ ਪੈਂਦੇ ਗਏ ॥੧॥ ਰਹਾਉ ॥ ਰਾਮ = ਹੇ ਰਾਮ! ਗਰਭ ਹੋਇ ਆਏ = ਜੂਨਾਂ ਵਿਚ ਪੈਂਦੇ ਗਏ ॥੧॥ ਰਹਾਉ ॥
ਜੋਗੀ ਜਤੀ ਤਪੀ ਬ੍ਰਹਮਚਾਰੀ ॥
I was a Yogi, a celibate, a penitent, and a Brahmchaaree, with strict self-discipline.
ਕਦੇ ਅਸੀਂ ਜੋਗੀ ਬਣੇ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ;
ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥
Sometimes I was a king, sitting on the throne, and sometimes I was a beggar. ||2||
ਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ ॥੨॥
ਸਾਕਤ ਮਰਹਿ ਸੰਤ ਸਭਿ ਜੀਵਹਿ ॥
The faithless cynics shall die, while the Saints shall all survive.
ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ (ਇਸੇ ਤਰ੍ਹਾਂ) ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ, ਸਾਕਤ = (ਰੱਬ ਨਾਲੋਂ) ਟੁੱਟੇ ਹੋਏ ਮਨੁੱਖ। (ਮਰਹਿ = ਮਰਦੇ ਰਹਿੰਦੇ ਹਨ, ਜੂਨਾਂ ਵਿਚ ਪੈਂਦੇ ਰਹਿੰਦੇ ਹਨ। ਜੀਵਹਿ = ਜ਼ਿੰਦਾ ਹਨ।
ਰਾਮ ਰਸਾਇਨੁ ਰਸਨਾ ਪੀਵਹਿ ॥੩॥
They drink in the Lord's Ambrosial Essence with their tongues. ||3||
ਪਰ ਸੰਤ ਜਨ ਸਦਾ ਜੀਊਂਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ, ਕਿਉਂਕਿ) ਉਹ ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ ॥੩॥ ਰਸਾਇਨੁ = {ਰਸ ਅਇਨੁ। ਅਇਨੁ = ਅਯਨ, ਘਰ} ਰਸਾਂ ਦਾ ਘਰ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ। ਰਸਨਾ = ਜੀਭ (ਨਾਲ) ॥੩॥
ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥
Says Kabeer, O God, have mercy on me.
(ਸੋ)ਕਬੀਰ ਆਖਦਾ ਹੈ- ਹੇ ਪ੍ਰਭੂ! ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖ਼ਸ਼। ਪ੍ਰਭ = ਹੇ ਪ੍ਰਭੂ!
ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥
I am so tired; now, please bless me with Your perfection. ||4||13||
ਅਸੀਂ ਥੱਕ-ਟੁੱਟ ਕੇ (ਤੇਰੇ ਦਰ ਤੇ) ਆ ਡਿੱਗੇ ਹਾਂ ॥੪॥੧੩॥ ਹਾਰਿ = ਹਾਰ ਕੇ, ਜੂਨਾਂ ਵਿਚ ਪੈ ਪੈ ਕੇ ਥੱਕ ਕੇ। ਪਰੇ = ਡਿੱਗੇ ਹਾਂ (ਤੇਰੇ ਦਰ ਤੇ)। ਪੂਰਾ = ਗਿਆਨ ॥੪॥੧੩॥