ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕਬੀਰ ਜੀ।
ਅਵਰ ਮੂਏ ਕਿਆ ਸੋਗੁ ਕਰੀਜੈ ॥
Why do you cry and mourn, when another person dies?
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ? ਅਵਰ = ਹੋਰ। ਕਰੀਜੈ = ਕਰੀਏ, ਕਰਨਾ ਚਾਹੀਦਾ ਹੈ।
ਤਉ ਕੀਜੈ ਜਉ ਆਪਨ ਜੀਜੈ ॥੧॥
Do so only if you yourself are to live. ||1||
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥ ਜੀਜੈ = ਜੀਉਂਦੇ ਰਹਿਣਾ ਹੋਵੇ ॥੧॥
ਮੈ ਨ ਮਰਉ ਮਰਿਬੋ ਸੰਸਾਰਾ ॥
I shall not die as the rest of the world dies,
ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ। ਮਰਉ = (ਆਤਮਕ ਮੌਤ) ਮਰਾਂਗਾ, ਮੁਰਦਾ (-ਦਿਲ) ਹੋਵਾਂਗਾ। ਮਰਿਬੋ = ਮਰੇਗਾ (ਭਾਵ, ਪਰਮਾਤਮਾ ਵਲੋਂ ਮੁਰਦਾ ਰਹੇਗਾ)।
ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥
for now I have met the life-giving Lord. ||1||Pause||
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥ ਮੋਹਿ = ਮੈਨੂੰ। ਸੰਸਾਰਾ = ਦੁਨੀਆ, ਜਗਤ ਦੇ ਧੰਧਿਆਂ ਵਿਚ ਫਸੇ ਹੋਏ ਜੀਵ। ਜੀਆਵਨਹਾਰਾ = (ਸੱਚੀ) ਜ਼ਿੰਦਗੀ ਦੇਣ ਵਾਲਾ ॥੧॥ ਰਹਾਉ ॥
ਇਆ ਦੇਹੀ ਪਰਮਲ ਮਹਕੰਦਾ ॥
People anoint their bodies with fragrant oils,
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ; ਇਆ ਦੇਹੀ = ਇਸ ਸਰੀਰ ਨੂੰ। ਪਰਮਲ = ਖ਼ੁਸ਼ਬੋਆਂ। ਮਹਕੰਦਾ = ਮਹਿਕਾਉਂਦਾ ਹੈ।
ਤਾ ਸੁਖ ਬਿਸਰੇ ਪਰਮਾਨੰਦਾ ॥੨॥
and in that pleasure, they forget the supreme bliss. ||2||
ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥ ਤਾ ਸੁਖ = ਇਹਨਾਂ ਸੁਖਾਂ ਵਿਚ। ਪਰਮਾਨੰਦਾ = ਉੱਚੇ ਤੋਂ ਉੱਚਾ ਅਨੰਦ-ਦਾਤਾ ॥੨॥
ਕੂਅਟਾ ਏਕੁ ਪੰਚ ਪਨਿਹਾਰੀ ॥
There is one well, and five water-carriers.
(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ, ਕੂਅਟਾ = {ਕੂਪ-ਟਾ। ਸੰਸਕ੍ਰਿਤ ਲਫ਼ਜ਼ 'ਕੂਪ' ਤੋਂ 'ਕੂਆ' ਪ੍ਰਾਕ੍ਰਿਤ-ਰੂਪ ਹੈ; 'ਟਾ' ਵਰਤਿਆਂ 'ਅਲਪਾਰਥਕ' ਨਾਂਵ ਬਣਾਇਆ ਹੈ, ਜਿਵੇਂ 'ਚਮਾਰ' ਤੋਂ 'ਚਮਰੱਟਾ'} ਨਿੱਕਾ ਜਿਹਾ ਖੂਹ, ਖੂਹੀ, ਸਰੀਰ-ਰੂਪ ਖੂਹੀ, ਸਰੀਰ ਦਾ ਮੋਹ-ਰੂਪ ਖੂਹੀ, ਦੇਹ-ਅੱਧਿਆਸ। ਪਹਿਹਾਰੀ = ਪਾਣੀ ਭਰਨ ਵਾਲੀਆਂ, ਚਰਖੜੀਆਂ, ਪੰਜੇ ਇੰਦਰੇ, ਜੋ ਆਪੋ ਆਪਣੇ ਤਰੀਕੇ ਨਾਲ ਸਰੀਰ ਵਿਚੋਂ ਸੱਤਿਆ ਖਿੱਚੀ ਜਾਂਦੇ ਹਨ।
ਟੂਟੀ ਲਾਜੁ ਭਰੈ ਮਤਿ ਹਾਰੀ ॥੩॥
Even though the rope is broken, the fools continue trying to draw water. ||3||
ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥ ਮਤਿ ਹਾਰੀ = ਹਾਰੀ ਹੋਈ ਮਤ, ਦੁਰਮਤ, ਭੈੜੀ ਮੱਤ, ਅਵਿੱਦਿਆ ਵਿਚ ਫਸੀ ਹੋਈ ਮੱਤ। ਭਰੈ = ਭਰ ਰਹੀ ਹੈ ਪਾਣੀ। ਲਾਜੁ = ਲੱਜ {ਇਹ ਲਫ਼ਜ਼ ਆਮ ਤੌਰ ਤੇ (ੁ) ਅੰਤ ਵਰਤੀਦਾ ਹੈ। ਸੰਸਕ੍ਰਿਤ ਲਫ਼ਜ਼ (रज्जु) 'ਰੱਜੁ' ਤੋਂ ਬਣਿਆ ਹੈ ਜਿਸ ਦੇ ਅੰਤ ਵਿਚ (ੁ) ਹੈ। ਪਿਛਲੇ ਸ਼ਬਦ ਵਿਚ ਦਾ ਲਫ਼ਜ਼ 'ਲਾਜ' ਮੁਕਤਾ, ਅੰਤ ਹੈ, ਉਹ ਸੰਸਕ੍ਰਿਤ ਲਫ਼ਜ਼ (लज्जा) ਤੋਂ 'ਲੱਜਾ' ਤੋਂ ਬਣਿਆ ਹੈ}। ਟੂਟੀ ਲਾਜੁ ਭਰੈ = ਟੁੱਟੀ ਹੋਈ ਲੱਜ ਵਰਤ ਕੇ ਪਾਣੀ ਭਰ ਰਹੀ ਹੈ, (ਭਾਵ, ਪਾਣੀ ਭਰਨ ਦੇ ਵਿਅਰਥ ਜਤਨ ਕਰ ਰਹੀ ਹੈ, ਪਾਣੀ ਨਹੀਂ ਮਿਲਦਾ)। ਲੱਜ ਟੁੱਟੀ ਹੋਈ ਹੈ, ਗਿਆਨ ਦੀ ਅਣਹੋਂਦ ਹੈ ॥੩॥
ਕਹੁ ਕਬੀਰ ਇਕ ਬੁਧਿ ਬੀਚਾਰੀ ॥
Says Kabeer, through contemplation, I have obtained this one understanding.
ਕਬੀਰ ਆਖਦਾ ਹੈ- (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥
There is no well, and no water-carrier. ||4||12||
ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥