ਦੋਹਰਾ ॥
ਦੋਹਰਾ:
ਸਰ ਪਰ ਨਾਮ ਲਿਖਾਇ ਕੈ ਰਨ ਕਹ ਚੜੇ ਰਿਸਾਇ ॥
ਤੀਰਾਂ ਉਤੇ ਨਾਮ ਲਿਖਵਾ ਕੇ ਰੋਹ ਨਾਲ ਭਰੇ ਹੋਏ ਯੁੱਧ-ਭੂਮੀ ਵਲ ਚੜ੍ਹ ਪਏ।
ਜਾ ਕੋ ਸਰ ਜਿਹ ਲਾਗਿ ਹੈ ਸੋ ਭਟ ਚੀਨੋ ਜਾਇ ॥੧੮॥
ਜਿਸ ਦਾ ਤੀਰ ਜਿਸ ਨੂੰ ਲਗੇਗਾ, (ਉਸ ਤੋਂ) ਉਹ ਯੋਧਾ ਪਛਾਣਿਆ ਜਾਏਗਾ ॥੧੮॥
ਜੁਧ ਜਬੈ ਗਾੜੋ ਪਰਿਯੋ ਘਾਤ ਬਾਲ ਤਿਨ ਪਾਇ ॥
ਜਦ ਯੁੱਧ ਬਹੁਤ ਭਿਆਨਕ ਹੋ ਗਿਆ ਤਾਂ ਉਸ ਇਸਤਰੀ ਨੇ ਮੌਕਾ ਤਾੜ ਕੇ,
ਉਹਿ ਰਾਜਾ ਕੋ ਬਾਨ ਲੈ ਇਹ ਨ੍ਰਿਪ ਹਨ︀ਯੋ ਰਿਸਾਇ ॥੧੯॥
ਉਸ ਰਾਜੇ ਦਾ ਬਾਣ ਲੈ ਕੇ ਕ੍ਰੋਧ ਨਾਲ ਇਸ ਰਾਜੇ ਨੂੰ ਮਾਰ ਦਿੱਤਾ ॥੧੯॥