ਦੋਹਰਾ ॥

ਦੋਹਰਾ:

ਕੇਲ ਕਰਤ ਰੀਝੀ ਅਧਿਕ ਹੇਰਿ ਤਰਨਿ ਤਰੁਨੰਗ ॥

ਰਾਣੀ (ਆਪਣੇ ਯਾਰ ਦੇ) ਜਵਾਨ ਸ਼ਰੀਰ ਨੂੰ ਵੇਖ ਕੇ ਕੇਲ-ਕ੍ਰੀੜਾ ਕਰਦੀ ਹੋਈ ਬਹੁਤ ਪ੍ਰਸੰਨ ਹੋਈ।

ਰਾਜ ਸਾਜ ਤਾ ਤੇ ਦਯੋ ਇਹ ਚਰਿਤ੍ਰ ਕੇ ਸੰਗ ॥੧੫॥

ਉਸ ਨੂੰ ਇਹ ਚਰਿਤ੍ਰ ਖੇਡ ਕੇ ਰਾਜ-ਪਾਟ ਦੇ ਦਿੱਤਾ ॥੧੫॥

ਨਸਟ ਹੋਤ ਤ੍ਰਿਯ ਰਾਜਿ ਲਖਿ ਕਿਯੋ ਭ੍ਰਾਤ ਕੌ ਦਾਨ ॥

ਮੂਰਖ ਲੋਕ ਇਸ ਤਰ੍ਹਾਂ ਕਹਿ ਰਹੇ ਸਨ ਕਿ ਬਰਬਾਦ ਹੁੰਦਿਆਂ ਵੇਖ ਕੇ (ਰਾਣੀ ਨੇ) ਰਾਜ ਭਰਾ ਨੂੰ ਪ੍ਰਦਾਨ ਕਰ ਦਿੱਤਾ।

ਲੋਗ ਮੂੜ ਐਸੇ ਕਹੈ ਸਕੈ ਨ ਭੇਦ ਪਛਾਨ ॥੧੬॥

ਪਰ ਉਹ ਵਾਸਤਵਿਕ ਭੇਦ ਨੂੰ ਨਾ ਸਮਝ ਸਕੇ ॥੧੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਆਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੮॥੩੯੩੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੮॥੩੯੩੪॥ ਚਲਦਾ॥