ਮਃ ੧ ॥

First Mehl:

ਪਹਿਲੀ ਪਾਤਿਸ਼ਾਹੀ।

ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥

Thousands of pounds of gold, and thousands of pounds of silver; the king over the heads of thousands of kings.

ਲੱਖਾਂ ਮਣਾਂ ਸੋਨਾ ਹੋਵੇ ਤੇ ਲੱਖਾਂ ਮਣਾਂ ਚਾਂਦੀ-ਅਜੇਹੇ ਲੱਖਾਂ ਧਨੀਆਂ ਨਾਲੋਂ ਭੀ ਜੇ ਵੱਡੇ ਧਨੀ ਹੋਣ, ਰੁਪਾ = ਚਾਂਦੀ। ਸਿਰਿ = ਸਿਰ ਉਤੇ, ਤੋਂ ਵੱਡੇ।

ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥

Thousands of armies, thousands of marching bands and spearmen; the emperor of thousands of horsemen.

ਲੱਖਾਂ ਸਿਪਾਹੀਆਂ ਦੀਆਂ ਫ਼ੌਜਾਂ ਹੋਣ ਲੱਖਾਂ ਵਾਜੇ ਵੱਜਦੇ ਹੋਣ, ਨੇਜ਼ੇ-ਬਰਦਾਰ ਲੱਖਾਂ ਫ਼ੌਜੀ ਰਸਾਲਿਆਂ ਦੇ ਮਾਲਕ ਬਾਦਸ਼ਾਹ ਹੋਣ; ਘੋੜੀ ਪਾਤਿਸਾਹ = ਘੋੜਿਆਂ ਵਾਲੇ, (ਭਾਵ,) ਰਸਾਲਿਆਂ ਦੇ ਮਾਲਕ ਬਾਦਸ਼ਾਹ।

ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥

The unfathomable ocean of fire and water must be crossed.

ਪਰ, ਜਿੱਥੇ (ਵਿਕਾਰਾਂ ਦੀ) ਅੱਗ ਤੇ ਪਾਣੀ ਦਾ ਅਥਾਹ ਸਮੁੰਦਰ ਲੰਘਣਾ ਪੈਂਦਾ ਹੈ, ਸਾਇਰੁ = ਸਮੁੰਦਰ। ਅਸਗਾਹ = ਬਹੁਤ ਡੂੰਘਾ, ਅਥਾਹ।

ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥

The other shore cannot be seen; only the roar of pitiful cries can be heard.

(ਇਸ ਸਮੁੰਦਰ ਦਾ) ਕੰਢਾ ਭੀ ਨਹੀਂ ਦਿੱਸਦਾ, ਹਾਏ ਹਾਏ ਦਾ ਕੁਰਲਾਟ ਭੀ ਪੈ ਰਿਹਾ ਹੈ, ਕੰਧੀ = ਕੰਢਾ। ਧਾਹੀ = ਧਾਹੀਂ। ਕਹਾਹ = ਸ਼ੋਰ, ਰੌਲਾ। ਧਾਹੀ ਕਹਾਹ = ਢਾਹਾਂ ਦਾ ਰੌਲਾ, ਹਾਏ ਹਾਏ ਦਾ ਸ਼ੋਰ।

ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥

O Nanak, there, it shall be known, whether anyone is a king or an emperor. ||4||

ਓਥੇ, ਹੇ ਨਾਨਕ! ਪਰਖੇ ਜਾਂਦੇ ਹਨ ਕਿ ਕੌਣ ਧਨੀ ਹਨ ਤੇ ਕੌਣ ਬਾਦਸ਼ਾਹ (ਭਾਵ, ਦੁਨੀਆ ਦਾ ਧਨ ਤੇ ਬਾਦਸ਼ਾਹੀ ਵਿਕਾਰਾਂ ਦੀ ਅੱਗ ਵਿਚ ਸੜਨੋਂ ਤੇ ਵਿਕਾਰਾਂ ਦੀਆਂ ਲਹਿਰਾਂ ਵਿਚ ਡੁੱਬਣੋਂ ਬਚਾ ਨਹੀਂ ਸਕਦੇ; ਧਨ ਤੇ ਬਾਦਸ਼ਾਹੀ ਹੁੰਦਿਆਂ ਭੀ 'ਹਾਏ ਹਾਏ' ਨਹੀਂ ਮਿਟਦੀ) ॥੪॥