ਪਉੜੀ ॥
Pauree:
ਪਉੜੀ।
ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥
People have searched all the Simritees and Shaastras, but no one knows the Lord's value.
ਸਿਮ੍ਰਿਤੀਆਂ ਸ਼ਾਸਤ੍ਰ ਸਾਰੇ ਚੰਗੀ ਤਰ੍ਹਾਂ ਵੇਖੇ ਹਨ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ, (ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿਸ ਮੁੱਲ ਤੋਂ ਮਿਲ ਸਕਦਾ ਹੈ)। ਸੋਧਿ = ਸੋਧੇ, ਸੋਧੇ ਹਨ, ਚੰਗੀ ਤਰ੍ਹਾਂ ਵੇਖੇ ਹਨ। ਕੀਮ = ਕੀਮਤ, ਮੁੱਲ।
ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥
That being, who joins the Saadh Sangat enjoys the Love of the Lord.
(ਸਿਰਫ਼) ਉਹ ਮਨੁੱਖ ਪ੍ਰਭੂ (ਦੇ ਮਿਲਾਪ) ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿਚ ਜਾ ਮਿਲਦਾ ਹੈ। ਰੰਗੁ = ਆਨੰਦ।
ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥
True is the Naam, the Name of the Creator, the Primal Being. It is the mine of precious jewels.
ਪ੍ਰਭੂ ਦਾ ਸੱਚਾ ਨਾਮ, ਕਰਤਾਰ ਅਕਾਲ ਪੁਰਖ-ਏਹੀ ਰਤਨਾਂ ਦੀ ਖਾਣ ਹੈ ('ਨਾਮ' ਸਿਮਰਨ ਵਿਚ ਹੀ ਸਾਰੇ ਗੁਣ ਹਨ), ਖਾਣੀ = ਖਾਣ, ਭੰਡਾਰ।
ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥
That mortal, who has such pre-ordained destiny inscribed upon his forehead, meditates in remembrance on the Lord.
ਪਰ ਓਹੀ ਮਨੁੱਖ ਨਾਮ ਸਿਮਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹੋਣ। ਮਸਤਕਿ = ਮੱਥੇ ਤੇ। ਸਿਮਰਿ = ਸਿਮਰੇ, ਸਿਮਰਦਾ ਹੈ। ਪਰਾਣੀ = ਜੀਵ।
ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥
O Lord, please bless Nanak, Your humble guest, with the supplies of the True Name. ||4||
(ਹੇ ਪ੍ਰਭੂ!) ਨਾਨਕ ਦੀ ਖ਼ਾਤਰਦਾਰੀ ਏਹੀ ਹੈ ਕਿ ਆਪਣਾ ਸੱਚਾ ਨਾਮ (ਰਾਹ ਲਈ) ਖ਼ਰਚ ਦੇਹ ॥੪॥ ਤੋਸਾ = ਰਾਹ ਦਾ ਖ਼ਰਚ। ਦਿਚੈ = ਦੇਹ, ਦਿੱਤਾ ਜਾਏ। ਮਿਹਮਾਣੀ = ਖ਼ਾਤਰਦਾਰੀ ॥੪॥