ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥
Like the flash of lightning, worldly affairs last only for a moment.
ਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ (ਜਿਵੇਂ) ਬਿਜਲੀ ਦੀ ਲਿਸ਼ਕ (ਥੋੜੇ ਚਿਰ ਲਈ ਹੀ ਹੁੰਦੀ) ਹੈ। ਦਾਮਨੀ = ਬਿਜਲੀ। ਖੇ = ਦਾ।
ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥
The only thing which is pleasing, O Nanak, is that which inspires one to meditate on the Name of the Master. ||2||
(ਇਸ ਲਈ) ਹੇ ਨਾਨਕ! ਉਸ ਮਾਲਕ ਦਾ ਨਾਮ ਜਪਣਾ-(ਅਸਲ ਵਿਚ) ਇਹੀ ਚੀਜ਼ ਸੋਹਣੀ (ਤੇ ਸਦਾ ਟਿਕੇ ਰਹਿਣ ਵਾਲੀ) ਹੈ ॥੨॥ ਵਥੁ = ਵਸਤ, ਚੀਜ਼। ਧਣੀ = ਮਾਲਕ। ਤਿਸੁ ਧਣੀ ਨਾਉ = ਉਸ ਮਾਲਕ ਦਾ ਨਾਮ। ਚਮਤਕਾਰ = ਲਿਸ਼ਕ। ਸਾਇ = ਇਹੀ ॥੨॥