ਤੋਮਰ ਛੰਦ

Tomar Chhand

ਤੋਮਰ ਛੰਦ:

ਰਾਨਿਯਿਹ ਸਖੀ ਪਠਾਇ

ਰਾਣੀ ਨੇ ਸਖੀ ਭੇਜ ਕੇ

ਸੋ ਲਯੋ ਧਾਮ ਬੁਲਾਇ

The Rani sent her maid and called him to her home.

ਉਸ ਨੂੰ ਘਰ ਬੁਲਾ ਲਿਆ।

ਤਜਿ ਕੈ ਨ੍ਰਿਪਤਿ ਕੀ ਕਾਨਿ

ਰਾਜੇ ਦੀ ਪਰਵਾਹ ਨਾ ਕਰ ਕੇ

ਤਾ ਸੌ ਰਮੀ ਰੁਚਿ ਮਾਨਿ ॥੫॥

Ignoring the prestige of the Raja, she indulged in love-making with him.(5)

ਉਸ ਨਾਲ ਰੁਚੀ ਪੂਰਵਕ ਸਹਿਵਾਸ ਕੀਤਾ ॥੫॥

ਤਿਹ ਅਮਿਤ ਰੂਪ ਨਿਹਾਰਿ

ਉਸ ਦਾ ਅਤਿ ਸੁੰਦਰ ਰੂਪ ਵੇਖਣ ਨਾਲ

ਸਿਵ ਸਤ੍ਰੁ ਗਯੋ ਸਰ ਮਾਰਿ

His extreme handsomeness had shot through her a Cupid’s sharp arrow.

ਉਸ ਨੂੰ ਸ਼ਿਵ ਦਾ ਵੈਰੀ (ਕਾਮ ਦੇਵ) ਬਾਣ ਮਾਰ ਗਿਆ।

ਤਬ ਲੌ ਨ੍ਰਿਪਤਿ ਗਯੋ ਆਇ

ਤਦ ਤਕ ਰਾਜਾ ਆ ਗਿਆ

ਅਬਲਾ ਅਧਿਕ ਦੁਖ ਪਾਇ ॥੬॥

In the meantime, the Raja appeared.(6)

ਅਤੇ ਰਾਣੀ ਨੂੰ ਬਹੁਤ ਦੁਖ ਹੋਇਆ ॥੬॥

ਤਬ ਕਿਯੋ ਇਹੈ ਉਪਾਇ

ਤਦ ਉਸ ਨੇ ਇਹ ਉਪਾ ਕੀਤਾ।

ਇਕ ਦੇਗ ਲਈ ਮੰਗਾਇ

She proceeded this way: she sent for it large cooking-vessel,

ਇਕ ਦੇਗ ਮੰਗਵਾ ਲਈ।

ਤਾ ਪੈ ਤਵਾ ਕੌ ਦੀਨ

ਉਸ ਉਤੇ ਤਵਾ ਦੇ ਦਿੱਤਾ,

ਕੋਊ ਸਕੈ ਤਾਹਿ ਚੀਨ ॥੭॥

And covered it with a lid so that no one could see inside.(7)

ਤਾਂ ਜੋ ਉਸ ਨੂੰ ਕੋਈ ਵੇਖ ਨਾ ਸਕੇ ॥੭॥

ਜਾ ਮੈ ਘਨੌ ਜਲ ਪਰੈ

ਉਸ ਵਿਚ ਬਹੁਤ ਜਲ ਪੈਂਦਾ ਸੀ।

ਤਰ ਕੌ ਬੂੰਦਿਕ ਢਰੈ

(She spoke) ‘I have filled it with water and not a drop can drip out of it,

ਇਕ ਬੂੰਦ ਵੀ ਹੇਠਾਂ ਨਹੀਂ ਡਿਗਦੀ ਸੀ।

ਤਾ ਮੈ ਗੁਲਾਬਹਿ ਪਾਇ

ਉਸ ਵਿਚ ਗੁਲਾਬ (ਦਾ ਅਰਕ) ਪਾ ਕੇ

ਕਾਢਿਯੌ ਪਤਿਹਿ ਦਿਖਰਾਇ ॥੮॥

‘I have put roses in it,’ and then she presented her husband the rosewater.(8)

ਪਤੀ ਨੂੰ ਕਢ ਕੇ ਵਿਖਾ ਦਿੱਤਾ ॥੮॥