ਰੁਆਮਲ ਛੰਦ

Ruaamal Chhand

ਰੁਆਮਲ ਛੰਦ:

ਰੰਗ ਮਹਲ ਬਿਖੈ ਹੁਤੇ ਨਰ ਰਾਇ ਤਵਨੈ ਕਾਲ

ਜਦੋਂ ਰਾਜਾ ਰੰਗ ਮਹੱਲ ਵਿਚ ਹੁੰਦਾ,

ਰੂਪ ਪ੍ਰਭਾ ਬਿਰਾਜਤੀ ਤਹ ਸੁੰਦਰੀ ਲੈ ਬਾਲ

When Raja was in the Palace, Roop Prabha used to come there with her companions.

ਤਾਂ ਉਸ ਵੇਲੇ ਰੂਪ ਪ੍ਰਭਾ ਸੁੰਦਰੀਆਂ ਨੂੰ ਨਾਲ ਨੈ ਕੇ ਉਥੇ ਬਿਰਾਜਦੀ।

ਕਾਨ੍ਰਹਰੇ ਨਾਦ ਨਫੀਰੀ ਬੇਨੁ ਬੀਨ ਮ੍ਰਿਦੰਗ

ਕਾਨੜੇ ਰਾਗ ਦੀ ਆਵਾਜ਼ ਨਾਲ ਤੂਤੀਆਂ, ਵੀਣਾ, ਬੰਸਰੀ ਅਤੇ ਮ੍ਰਿਦੰਗ ਆਦਿ ਸਾਜ਼ ਵਜਦੇ।

ਭਾਤਿ ਭਾਤਿਨ ਕੇ ਕੁਲਾਹਲ ਹੋਤ ਨਾਨਾ ਰੰਗ ॥੩॥

The musical notes of Raag Kanrra were melodiously played on Nafiris, the flutes and the ecstasies were showered.(3)

ਅਤੇ ਅਨੇਕ ਰੰਗਾਂ ਦਾ ਭਾਂਤੋ ਭਾਂਤੀ ਸ਼ੋਰਸ਼ਰਾਬਾ ਰਹਿੰਦਾ ॥੩॥

ਏਕ ਨਟੂਆ ਤਹ ਰਹੈ ਤਿਹ ਬਿਸੁਨ ਦਤ੍ਵਾ ਨਾਮ

There lived a bard who was known as Bishan Datt,

ਉਥੇ ਇਕ ਨਟ ਰਹਿੰਦਾ ਸੀ ਜਿਸ ਦਾ ਨਾਂ ਬਿਸਨ ਦਤ੍ਵਾ ਸੀ।

ਰਾਵ ਜੂ ਤਾ ਕੌ ਨਚਾਵਤ ਰਹੈ ਆਠੌ ਜਾਮ

Whom the Raja had made to dance whole day long.

ਰਾਜਾ ਉਸ ਨੂੰ ਅੱਠੇ ਪਹਿਰ ਨਚਾਉਂਦਾ ਰਹਿੰਦਾ ਸੀ।

ਅਮਿਤ ਰੂਪ ਬਿਲੋਕਿ ਤਾ ਕੌ ਰਾਨਿਯਹਿ ਨਿਜੁ ਨੈਨ

When the Rani saw him with her own eyes,

ਰਾਣੀ ਆਪਣੀਆਂ ਅੱਖਾਂ ਨਾਲ ਉਸ ਦਾ ਅਤਿ ਸੁੰਦਰ ਰੂਪ ਵੇਖ ਕੇ

ਹ੍ਵੈ ਗਿਰੀ ਬਿਸੰਭਾਰ ਭੂ ਪੈ ਬਧੀ ਸਾਯਕ ਮੈਨ ॥੪॥

She was overpower with lust and fell flat on the ground.(4)

ਕਾਮ ਦੇਵ ਦੇ ਬਾਣ ਨਾਲ ਵਿੰਨ੍ਹੀ ਹੋਈ ਧਰਤੀ ਉਤੇ ਬੇਸੁਧ ਹੋ ਕੇ ਡਿਗ ਪਈ ॥੪॥