ਚੌਪਈ ॥
Chaupaee
ਚੌਪਈ:
ਦਛਿਨ ਦੇਸ ਬਿਚਛਨ ਨਾਰੀ ॥
ਦੱਖਣ ਦੇਸ ਦੀਆਂ ਨਾਰੀਆਂ ਬੜੀ ਚਤੁਰ ਹਨ।
ਜੋਗੀ ਗਏ ਭਏ ਘਰ ਬਾਰੀ ॥
In the south, the women were so pretty that even the yogis, the ascetics, gone there, had became householders.
ਜੇ ਉਥੇ ਜੋਗੀ ਚਲਾ ਜਾਏ ਤਾਂ ਗ੍ਰਿਹਸਥੀ ਹੋ ਜਾਂਦਾ ਹੈ।
ਮੰਗਲ ਸੈਨ ਰਾਵ ਜਗੁ ਕਹਈ ॥
ਇਕ ਮੰਗਲ ਸੈਨ ਨਾਂ ਦਾ ਰਾਜਾ ਪ੍ਰਸਿੱਧ ਸੀ
ਸਭ ਅਰਿ ਕੁਲ ਜਾ ਤੇ ਤ੍ਰਿਣ ਗਹਈ ॥੧॥
Mangal Sen was the Raja of that part and all the enemies dreaded of his power.(1)
ਜਿਸ ਤੋਂ ਸਾਰੇ ਵੈਰੀ ਹਾਰ ਮੰਨਦੇ ਸਨ ॥੧॥
ਸਰੂਪ ਕਲਾ ਤਾ ਕੀ ਬਰ ਨਾਰੀ ॥
ਸਰੂਪ ਕਲਾ (ਨਾਂ ਦੀ) ਉਸ ਦੀ ਸੁੰਦਰ ਇਸਤਰੀ ਸੀ,
ਮਾਨਹੁ ਮਹਾ ਰੁਦ੍ਰ ਕੀ ਪ︀ਯਾਰੀ ॥
Saroup Kala was his wife who was as pretty as (the legendry) wife of
ਮਾਨੋ ਪਾਰਬਤੀ ਵਰਗੀ ਹੋਵੇ।
ਤਾ ਸੋ ਨੇਹ ਨ੍ਰਿਪਤਿ ਕੋ ਰਹੈ ॥
ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ।
ਕਰੈ ਸੋਈ ਜੋਈ ਵਹ ਕਹੈ ॥੨॥
Shiva. Raja loved her intensively and performed his duties according to her wishes.(2)
ਜੋ ਉਹ ਕਹਿੰਦੀ ਸੀ, ਉਹੀ (ਰਾਜਾ) ਕਰਦਾ ਸੀ ॥੨॥