ਗੂਜਰੀ ਮਹਲਾ

Goojaree, Fifth Mehl:

ਗੂਜਰੀ ਪੰਜਵੀਂ ਪਾਤਿਸ਼ਾਹੀ।

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ

Remembering Him, all sins are erased, and ones generations are saved.

ਹੇ ਪੁੱਤਰ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਸਿਮਰਨ ਵਾਲੇ ਦੇ) ਪਿਤਰਾਂ ਦਾ ਭੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਸਭਿ = ਸਾਰੇ। ਕਿਲਵਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ {नश्यन्ति}। ਉਧਾਰੋ = ਉਧਾਰ, ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ।

ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਪਾਰੋ ॥੧॥

So meditate continually on the Lord, Har, Har; He has no end or limitation. ||1||

ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹੁ ॥੧॥ ਸਦ = ਸਦਾ। ਪਾਰੋ = ਪਾਰਲਾ ਬੰਨਾ ॥੧॥

ਪੂਤਾ ਮਾਤਾ ਕੀ ਆਸੀਸ

O son, this is your mother's hope and prayer,

ਹੇ ਪੁੱਤਰ! (ਤੈਨੂੰ) ਮਾਂ ਦੀ ਇਹ ਅਸੀਸ ਹੈ- ਪੂਤਾ = ਹੇ ਪੁੱਤਰ!

ਨਿਮਖ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ

that you may never forget the Lord, Har, Har, even for an instant. May you ever vibrate upon the Lord of the Universe. ||1||Pause||

ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੁ ॥੧॥ ਰਹਾਉ ॥ ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। ਇਸ ਨੂੰ 'ਬਿਸਰਉਂ ਨਹੀਂ ਪੜ੍ਹਨਾ}। ਨ ਬਿਸਰਉ = ਕਿਤੇ ਵਿਸਰ ਨਾਹ ਜਾਏ। ਜਗਦੀਸ = ਜਗਤ ਦਾ ਮਾਲਕ ॥੧॥ ਰਹਾਉ ॥

ਸਤਿਗੁਰੁ ਤੁਮੑ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ

May the True Guru be kind to you, and may you love the Society of the Saints.

ਹੇ ਪੁੱਤਰ! ਸਤਿਗੁਰੂ ਤੇਰੇ ਉਤੇ ਦਇਆਵਾਨ ਰਹੇ, ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ, ਸੰਗਿ = ਨਾਲ।

ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥

May the preservation of your honor by the Transcendent Lord be your clothes, and may the singing of His Praises be your food. ||2||

(ਜਿਵੇਂ) ਕੱਪੜਾ (ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ) ਪਰਮਾਤਮਾ ਤੇਰੀ ਇੱਜ਼ਤ ਰੱਖੇ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇਰੇ ਆਤਮਾ ਦੀ ਖ਼ੁਰਾਕ ਬਣੀ ਰਹੇ ॥੨॥ ਕਾਪੜੁ = ਕੱਪੜਾ। ਪਤਿ = ਇੱਜ਼ਤ। ਨੀਤਿ = ਸਦਾ, ਨਿੱਤ ॥੨॥

ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ

So drink in forever the Ambrosial Nectar; may you live long, and may the meditative remembrance of the Lord give you infinite delight.

ਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ। ਹੇ ਪੁੱਤਰ! ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜੀਵਹੁ = ਉੱਚਾ ਜੀਵਨ ਪ੍ਰਾਪਤ ਕਰੀ ਰੱਖੋ। ਅਨੰਤਾ = ਬੇਅੰਤ।

ਰੰਗ ਤਮਾਸਾ ਪੂਰਨ ਆਸਾ ਕਬਹਿ ਬਿਆਪੈ ਚਿੰਤਾ ॥੩॥

May joy and pleasure be yours; may your hopes be fulfilled, and may you never be troubled by worries. ||3||

ਆਤਮਕ ਖ਼ੁਸ਼ੀਆਂ ਪ੍ਰਾਪਤ ਰਹਿੰਦੀਆਂ ਹਨ, ਸਭ ਆਸਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ, ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੩॥ ਨ ਬਿਆਪੈ = ਜ਼ੋਰ ਨਾਹ ਪਾ ਸਕੇ ॥੩॥

ਭਵਰੁ ਤੁਮੑਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ

Let this mind of yours be the bumble bee, and let the Lord's feet be the lotus flower.

ਹੇ ਪੁੱਤਰ! ਤੇਰਾ ਇਹ ਮਨ ਭੌਰਾ ਬਣਿਆ ਰਹੇ, ਪਰਮਾਤਮਾ ਦੇ ਚਰਨ (ਤੇਰੇ ਮਨ-ਭੌਰੇ ਵਾਸਤੇ) ਕੌਲ-ਫੁੱਲ ਬਣੇ ਰਹਿਣ। ਹੋਵਉ = {ਲਫ਼ਜ਼ 'ਬਿਸਰਉ' ਵਾਂਗ ਹੀ} ਹੋ ਜਾਏ। ਹੋਹੁ = {ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ} ਹੋ ਜਾਣ।

ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥

Says servant Nanak, attach your mind to them, and blossom forth like the song-bird, upon finding the rain-drop. ||4||3||4||

ਹੇ ਨਾਨਕ! (ਆਖ-) ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਿਆ ਰਹਿੰਦਾ ਹੈ; ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ ॥੪॥੩॥੪॥ ਚਾਤ੍ਰਿਕ = ਪਪੀਹਾ। ਬੂੰਦਹਿ ਮਉਲਾ = ਵਰਖਾ ਦੀ ਕਣੀ ਨਾਲ ਖਿੜਦਾ ਹੈ ॥੪॥੩॥੪॥