ਚੌਪਈ

Chaupaee

ਚੌਪਈ:

ਚੰਦ੍ਰ ਦੇਵ ਜਬ ਹੀ ਸ੍ਵੈ ਜਾਵੈ

ਜਦੋਂ ਚੰਦ੍ਰ ਦੇਵ ਸੌਂ ਜਾਂਦਾ,

ਤਬ ਤ੍ਰਿਯ ਜਾਰ ਪਾਸ ਉਠਿ ਆਵੈ

As soon as Chandra Dev went to sleep, she would go to her lover.

(ਤਾਂ ਉਹ) ਇਸਤਰੀ ਉਠ ਕੇ ਯਾਰ ਕੋਲ ਆ ਜਾਂਦੀ।

ਕੇਲ ਕਮਾਇ ਰਹਤ ਤਹ ਜਾਈ

ਉਸ ਨਾਲ ਜਾ ਕੇ ਭੋਗ ਕਰਦੀ ਰਹਿੰਦੀ

ਤੈਸੇ ਹੀ ਸੋਇ ਰਹਤ ਲਪਟਾਈ ॥੨॥

She would indulge in sex-play with him and clinging around, sleep with him.(2)

ਅਤੇ ਉਸੇ ਨਾਲ ਲਿਪਟ ਕੇ ਸੁੱਤੀ ਰਹਿੰਦੀ ॥੨॥

ਸੋਵਤ ਜਗ︀ਯੋ ਭੇਦ ਨ੍ਰਿਪ ਜਾਨ︀ਯੋ

ਸੁੱਤਾ ਹੋਇਆ ਰਾਜਾ ਜਾਗਿਆ ਅਤੇ (ਇਹ) ਭੇਦ ਜਾਣ ਲਿਆ।

ਚਿਤ ਰਾਖਿਯੋ ਨਹਿ ਪ੍ਰਗਟ ਬਖਾਨ︀ਯੋ

The Raja, on awakening, discovered this secret.

ਉਸ ਨੇ (ਇਹ ਗੱਲ) ਚਿਤ ਵਿਚ ਰਖੀ ਅਤੇ ਕਿਸੇ ਨੂੰ ਨਾ ਦਸੀ।

ਚਿਤ ਚੌਗਨੋ ਨੇਹੁ ਬਢਾਯੋ

(ਉਸ ਨਾਲ) ਚਿਤ ਵਿਚ ਚੌਗੁਣਾ ਪ੍ਰੇਮ ਵਧਾਇਆ,

ਮੂਰਖ ਨਾਰਿ ਭੇਦ ਨਹਿ ਪਾਯੋ ॥੩॥

He started to love her many fold, but she could not comprehend this.(3)

ਪਰ ਉਸ ਮੂਰਖ ਇਸਤਰੀ ਨੇ ਭੇਦ ਨਾ ਸਮਝਿਆ ॥੩॥

ਆਂਖਿ ਮੂੰਦਿ ਜਾਗਤ ਸ੍ਵੈ ਰਹਿਯੋ

ਉਹ ਅੱਖਾਂ ਬੰਦ ਕਰ ਕੇ ਜਾਗਦਾ ਹੋਇਆ ਸੁੱਤਾ ਰਿਹਾ।

ਭੌਂਦੂ ਨਾਰਿ ਸੋਤ ਸੋ ਲਹਿਯੋ

Although awoke, he kept his eyes shut, and the foolish lady thought him asleep.

(ਉਸ) ਮੂਰਖ ਇਸਤਰੀ ਉਸ ਨੂੰ ਸੁਤਿਆ ਹੋਇਆ ਹੀ ਸਮਝਿਆ।

ਤੁਰਤ ਜਾਰ ਕੇ ਤਟ ਚਲਿ ਗਈ

(ਉਹ) ਤੁਰਤ ਉਠ ਕੇ ਯਾਰ ਕੋਲ ਚਲੀ ਗਈ।

ਉਠਿ ਨ੍ਰਿਪ ਕਰ ਕ੍ਰਿਪਾਨ ਗਹ ਲਈ ॥੪॥

Immediately she departed for her friend, the Raja got up and drew out his sword.(4)

ਰਾਜੇ ਨੇ ਉਠ ਕੇ ਹੱਥ ਵਿਚ ਤਲਵਾਰ ਫੜ ਲਈ ॥੪॥