ਸਵੈਯਾ ॥

Savaiyya

ਸਵੈਯਾ:

ਕੋਪਿ ਕੁਵੰਡ ਚੜਾਇ ਕੈ ਪਾਰਥ ਮਛ ਕੌ ਦਛਿਨ ਪਛ ਨਿਹਾਰਿਯੋ ॥

In rage, he looked at the right eye of the fish.

ਕ੍ਰੋਧ ਨਾਲ ਧਨੁਸ਼ ਖਿਚ ਕੇ ਅਰਜਨ ਨੇ ਮੱਛ ਦੀ ਸਜੀ ਅੱਖ ਨੂੰ ਵੇਖਿਆ।

ਕਾਨ ਪ੍ਰਮਾਨ ਪ੍ਰਤੰਚਹਿ ਆਨ ਮਹਾ ਕਰਿ ਕੈ ਅਭਿਮਾਨ ਹਕਾਰਿਯੋ ॥

He pulled the bow up to his ears and, with pride, he roared,

ਕੰਨ ਤਕ ਡੋਰੀ ਖਿਚ ਕੇ ਅਤੇ ਬਹੁਤ ਅਭਿਮਾਨ ਕਰ ਕੇ ਲਲਕਾਰਿਆ

ਖੰਡਨ ਕੈ ਰਨ ਮੰਡਨ ਜੇ ਬਲਵੰਡਨ ਕੋ ਸਭ ਪੌਰਖ ਹਾਰਿਯੋ ॥

‘You, the brave Rajas from all the regions, have failed.’

ਕਿ ਖੰਡ ਖੰਡ ਦੇ ਰਣ ਨੂੰ ਮੰਡਣ ਵਾਲੇ (ਰਾਜੇ) ਆਪਣੀ ਸ਼ਕਤੀ ਨੂੰ ਹਾਰ ਗਏ ਹਨ।

ਯੌ ਕਹਿ ਬਾਨ ਤਜ︀ਯੋ ਤਜਿ ਕਾਨਿ ਘਨੀ ਰਿਸਿ ਠਾਨਿ ਤਕਿਯੋ ਤਿਹ ਮਾਰਿਯੋ ॥੧੯॥

Challenging thus, he shot an arrow right in the eye.(19)

ਇਸ ਤਰ੍ਹਾਂ ਕਹਿ ਕੇ ਅਤੇ ਬਹੁਤ ਰੋਹ ਵਧਾ ਕੇ, ਕੰਨ ਤਕ ਖਿਚ ਕੇ ਅਤੇ ਨਿਸ਼ਾਨੇ ਨੂੰ ਵੇਖ ਕੇ ਬਾਣ ਮਾਰਿਆ ॥੧੯॥