ਦੋਹਰਾ ॥

Dohira

ਦੋਹਰਾ:

ਜਹਾ ਸੁਯੰਬਰ ਦ੍ਰੋਪਦੀ ਰਚਿਯੋ ਕਰਾਹ ਤਪਾਇ ॥

Where Daropdee had arranged swayyamber and cauldron was placed,

ਜਿਥੇ ਦ੍ਰੋਪਤੀ ਨੇ ਕੜਾਹ ਤਪਾ ਕੇ ਸੁਅੰਬਰ ਰਚਿਆ ਹੋਇਆ ਸੀ,

ਤਹੀ ਜਾਇ ਠਾਢੋ ਭਯੋ ਧਨੀ ਧਨੰਜੈ ਰਾਇ ॥੧੭॥

Arjan went and stood at the place.(17)

ਉਥੇ ਹੀ ਧਨੁਸ਼ ਬਾਣ ਦਾ ਮਾਹਿਰ ਰਾਜਾ ਅਰਜਨ ਜਾ ਖੜੋਤਾ ॥੧੭॥

ਦੋਊ ਪਾਵ ਕਰਾਹ ਪਰ ਰਾਖਤ ਭਯੋ ਬਨਾਇ ॥

He put both his feet at the cauldron,

ਉਸ ਨੇ ਚੰਗੀ ਤਰ੍ਹਾਂ ਦੋਵੇਂ ਪੈਰ ਕੜਾਹ ਉਤੇ ਟਿਕਾ ਦਿੱਤੇ

ਬਹੁਰਿ ਮਛ ਕੀ ਛਾਹ ਕਹ ਹੇਰਿਯੋ ਧਨੁਖ ਚੜਾਇ ॥੧੮॥

And, aiming at the fish, place an arrow in the bow.(18)

ਅਤੇ ਫਿਰ ਮੱਛ ਦੀ ਪਰਛਾਈ ਨੂੰ ਵੇਖ ਕੇ ਧਨੁਸ਼ ਕਸ ਲਿਆ ॥੧੮॥