ਗਉੜੀ₅ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀ।

ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ

Please be kind and compassionate, O Lord of my life; I am helpless, and I seek Your Sanctuary, God.

ਹੇ ਮੇਰੀ ਜਿੰਦ ਦੇ ਮਾਲਕ! (ਮੇਰੇ ਉਤੇ) ਦਇਆ ਕਰ ਮਿਹਰ ਕਰ। ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ। ਮਇਆ = ਕਿਰਪਾ। ਪ੍ਰਾਨਪਤਿ ਮੋਰੇ = ਹੇ ਮੇਰੀ ਜਿੰਦ ਦੇ ਮਾਲਕ!

ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਮੋਰੀ ॥੧॥ ਰਹਾਉ

Please, give me Your Hand, and lift me up, out of the deep dark pit. I have no clever tricks at all. ||1||Pause||

(ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ। ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ ॥੧॥ ਰਹਾਉ ॥ ਮੋਹਿ = ਮੈਂ। ਪ੍ਰਭ = ਹੇ ਪ੍ਰਭੂ! ਕੂਪ = ਖੂਹ। ਅੰਧ = ਅੰਨ੍ਹਾ, ਹਨੇਰਾ। ਦੇ = ਦੇ ਕੇ। ਉਕਤਿ = ਦਲੀਲ। ਮੋਰੀ = ਮੇਰੀ ॥੧॥ ਰਹਾਉ ॥

ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ

You are the Doer, the Cause of causes - You are everything. You are All-powerful; there is no other than You.

ਹੇ ਮੇਰੇ ਪ੍ਰਭੂ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈਂ, ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈਂ, ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ। ਸਮਰਥ = ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਅਨ = {अन्य} ਕੋਈ ਦੂਸਰਾ।

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥੧॥

You alone know Your condition and extent. They alone become Your servants, upon whose foreheads such good destiny is recorded. ||1||

(ਹੇ ਪ੍ਰਭੂ!) ਤੂੰ ਕਿਹੋ ਜਿਹਾ ਹੈਂ ਤੂੰ ਕੇਡਾ ਵੱਡਾ ਹੈਂ-ਇਹ ਭੇਦ ਤੂੰ ਆਪ ਹੀ ਜਾਣਦਾ ਹੈਂ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਤੇਰੀ ਬਖ਼ਸ਼ਸ਼ ਦੇ) ਭਾਗ ਜਾਗਦੇ ਹਨ, ਉਹ ਤੇਰੇ ਸੇਵਕ ਬਣ ਜਾਂਦੇ ਹਨ ॥੧॥ ਗਤਿ = ਹਾਲਤ। ਮਿਤਿ = ਅੰਦਾਜ਼ਾ, ਮਾਪ। ਜਿਨ ਮਥੋਰੀ = ਜਿਨ੍ਹਾਂ ਦੇ ਮੱਥੇ ਉਤੇ ॥੧॥

ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ

You are imbued with Your servant, God; Your devotees are woven into Your Fabric, through and through.

ਹੇ ਮੇਰੇ ਪ੍ਰਭੂ! ਤੂੰ ਆਪਣੇ ਸੇਵਕਾਂ ਨਾਲ ਸਦਾ ਪਿਆਰ ਕਰਦਾ ਹੈਂ, ਆਪਣੇ ਭਗਤਾਂ ਨਾਲ ਤੂੰ ਆਪਣੀ ਪ੍ਰੀਤਿ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿਚ ਧਾਗੇ ਮਿਲੇ ਹੁੰਦੇ ਹਨ, ਪ੍ਰਭ = ਹੇ ਪ੍ਰਭੂ! ਰਾਤੇ = ਰੱਤੇ ਹੋਏ, ਪਿਆਰ ਕਰਦੇ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤਿ, ਪ੍ਰੋਤੇ ਹੋਏ ਵਿਚ। ਜੋਰੀ = ਜੋੜੀ ਹੋਈ ਹੈ।

ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥੨॥

O Darling Beloved, they yearn for Your Name and the Blessed Vision of Your Darshan, like the chakvee bird which longs to see the moon. ||2||

ਜਿਵੇਂ ਚਕੋਰ ਦੀ ਨਿਗਾਹ ਚੰਦ ਵਲ ਰਹਿੰਦੀ ਹੈ, ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਹੈ। ਤੇਰਾ ਭਗਤ ਤੈਨੂੰ 'ਪਿਆਰਾ ਪਿਆਰਾ' ਆਖ ਆਖ ਕੇ ਤੇਰਾ ਨਾਮ ਜਪਦਾ ਹੈ, ਤੇ ਤੇਰਾ ਦੀਦਾਰ ਲੋਚਦਾ ਹੈ ॥੨॥ ਪ੍ਰਿਉ ਪ੍ਰਿਉ = 'ਪਿਆਰਾ ਪ੍ਰਭੂ, ਪਿਆਰਾ ਪ੍ਰਭੂ' (ਆਖ ਆਖ ਕੇ)। ਦ੍ਰਿਸਟਿ = ਨਿਗਾਹ। ਓਹ ਦ੍ਰਿਸਟਿ = ਉਹੋ ਨਜ਼ਰ ॥੨॥

ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ

Between the Lord and His Saint, there is no difference at all. Among hundreds of thousands and millions, there is scarcely one humble being.

(ਹੇ ਭਾਈ!) ਪਰਮਾਤਮਾ ਤੇ ਪਰਮਾਤਮਾ ਦੇ ਸੰਤ ਵਿਚ ਕੋਈ ਫ਼ਰਕ ਨਹੀਂ ਹੁੰਦਾ, ਪਰ ਇਹੋ ਜਿਹਾ ਮਨੁੱਖ ਕਈ ਲੱਖਾਂ ਕ੍ਰੋੜਾਂ ਵਿਚੋਂ ਕੋਈ ਇੱਕ ਹੀ ਹੁੰਦਾ ਹੈ। ਭੇਦੁ = ਫ਼ਰਕ।

ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥੩॥

Those whose hearts are illuminated by God, sing the Kirtan of His Praises night and day with their tongues. ||3||

(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਰਕਾਸ਼ ਕਰਦਾ ਹੈ, ਉਹ ਮਨੁੱਖ ਹਰ ਵੇਲੇ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹੈ ॥੩॥ ਜਾ ਕੈ ਹੀਐ = ਜਿਸ ਮਨੁੱਖ ਦੇ ਹਿਰਦੇ ਵਿਚ। ਅਨਦਿਨੁ = ਹਰ ਰੋਜ਼। ਰਸਨ = ਜੀਭ (ਨਾਲ)। ਰਮੋਰੀ = ਰਮਦਾ ਹੈ, ਸਿਮਰਦਾ ਹੈ ॥੩॥

ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ

You are All-powerful and Infinite, the most lofty and exalted, the Giver of peace; O God, You are the Support of the breath of life.

ਹੇ ਮੇਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ! ਹੇ ਬੇਅੰਤ ਉੱਚੇ! ਹੇ ਸਭ ਨੂੰ ਸੁਖ ਦੇਣ ਵਾਲੇ! ਤੂੰ ਸਭ ਤਾਕਤਾਂ ਦਾ ਮਾਲਕ ਹੈਂ। ਪ੍ਰਾਨ ਅਧੋਰੀ = ਪ੍ਰਾਣਾਂ ਦਾ ਆਧਾਰ।

ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥

Please show mercy to Nanak, O God, that he may remain in the Society of the Saints. ||4||13||134||

ਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ, ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਥਾਂ ਦੇਈ ਰੱਖ ॥੪॥੧੩॥੧੩੪॥ ਕਉ = ਨੂੰ, ਉਤੇ। ਸੰਗਿ = ਮੇਲਿ ਵਿਚ ॥੪॥