ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥
The Naam, the Name of the Lord, is an incomparably beautiful treasure. Listen, everyone, and meditate on it, O friends.
ਹੇ ਮਿੱਤਰੋ! ਸੁਣੋ, ਪਰਮਾਤਮਾ ਦਾ ਨਾਮ ਇਕ ਐਸਾ ਪਦਾਰਥ ਹੈ ਜਿਸ ਵਰਗਾ ਕੋਈ ਹੋਰ ਨਹੀਂ। (ਇਸ ਵਾਸਤੇ, ਹੇ ਮਿੱਤਰੋ!) ਸਾਰੇ (ਇਸ ਨਾਮ ਨੂੰ) ਸਿਮਰੋ। ਅਨੂਪ = {ਅਨ-ਊਪ} ਜਿਸ ਵਰਗਾ ਹੋਰ ਕੋਈ ਨਹੀਂ, ਬੇ-ਮਿਸਾਲ। ਧਿਆਇਲੇ = ਸਿਮਰੋ। ਮੀਤਾ = ਹੇ ਮਿੱਤਰੋ!
ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥
Those, unto whom the Guru has given the Lord's medicine - their minds become pure and immaculate. ||1||Pause||
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦਿੱਤਾ ਉਹਨਾਂ ਦੇ ਚਿੱਤ (ਹਰੇਕ ਕਿਸਮ ਦੇ ਵਿਕਾਰ ਦੀ) ਮੈਲ ਤੋਂ ਸਾਫ਼ ਹੋ ਗਏ ॥੧॥ ਰਹਾਉ ॥ ਅਉਖਧੁ = ਦਵਾਈ। ਜਾ ਕਉ = ਜਿਨ੍ਹਾਂ ਨੂੰ। ਗੁਰਿ = ਗੁਰੂ ਨੇ। ਤਾ ਕੇ = ਉਹਨਾਂ ਦੇ ॥੧॥ ਰਹਾਉ ॥
ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥
Darkness is dispelled from within that body, in which the Divine Light of the Guru's Shabad shines.
(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰ ਆਪਣੇ) ਸ਼ਬਦ ਦੀ ਰਾਹੀਂ (ਆਤਮਕ ਗਿਆਨ ਦਾ) ਦੀਵਾ ਜਗਾ ਦਿੱਤਾ, ਉਸ ਦੇ ਹਿਰਦੇ ਵਿਚੋਂ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ। ਅੰਧਕਾਰੁ = ਮਾਇਆ ਦੇ ਮੋਹ ਦਾ ਹਨੇਰਾ। ਤਿਹ ਤਨ ਤੇ = ਉਸ ਮਨੁੱਖ ਦੇ ਸਰੀਰ ਤੋਂ। ਸਬਦਿ = ਸ਼ਬਦ ਦੀ ਰਾਹੀਂ। ਦੀਪਕੁ = ਦੀਵਾ।
ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥
The noose of doubt is cut away from those who place their faith in the Saadh Sangat, the Company of the Holy. ||1||
(ਹੇ ਭਾਈ!) ਸਾਧ ਸੰਗਤਿ ਵਿਚ ਜਿਸ ਮਨੁੱਖ ਦੀ ਸਰਧਾ ਬਣ ਗਈ, (ਗੁਰੂ ਨੇ) ਉਸ (ਦੇ ਮਨ) ਦਾ (ਮਾਇਆ ਦੀ ਖ਼ਾਤਰ) ਭਟਕਣਾ ਦਾ ਜਾਲ ਕੱਟ ਦਿੱਤਾ ॥੧॥ ਭ੍ਰਮ = ਭਟਕਣਾ। ਬਿਸ੍ਵਾਸਾ = ਸਰਧਾ, ਨਿਸ਼ਚਾ ॥੧॥
ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥
The treacherous and terrifying world-ocean is crossed over, in the boat of the Saadh Sangat.
(ਹੇ ਭਾਈ! ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ-ਰੂਪ ਜਹਾਜ਼ ਦਾ ਆਸਰਾ ਲਿਆ, ਉਹ ਇਸ ਅਥਾਹ ਤੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ। ਤਾਰੀਲੇ = ਤਰ ਲਿਆ। ਭਵਜਲੁ = ਸੰਸਾਰ-ਸਮੁੰਦਰ। ਤਾਰੂ = ਡੂੰਘਾ, ਅਥਾਹ। ਬਿਖੜਾ = ਔਖਾ। ਬੋਹਿਥ = ਜਹਾਜ਼।
ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥
My mind's desires are fulfilled, meeting the Guru, in love with the Lord. ||2||
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਪਿਆ, ਉਸ ਦੇ ਮਨ ਦੀ (ਹਰੇਕ) ਕਾਮਨਾ ਪੂਰੀ ਹੋ ਗਈ ॥੨॥ ਹਰਿ ਰੰਗਾ = ਹਰੀ ਨਾਲ ਪਿਆਰ ਕਰਨ ਵਾਲਾ ॥੨॥
ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥
The devotees have found the treasure of the Naam; their minds and bodies are satisfied and satiated.
(ਹੇ ਭਾਈ! ਜਿਨ੍ਹਾਂ) ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ, ਉਹਨਾਂ ਦੇ ਮਨ (ਮਾਇਆ ਵਲੋਂ ਤ੍ਰਿਪਤ ਹੋ ਗਏ, ਉਹਨਾਂ ਦੇ ਤਨ (ਹਿਰਦੇ ਮਾਇਆ ਵਲੋਂ) ਰੱਜ ਗਏ। ਭਗਤੀ = ਭਗਤਾਂ ਨੇ, ਭਗਤੀਂ। ਅਘਾਏ = ਰੱਜ ਗਏ।
ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥
O Nanak, the Dear Lord gives it only to those who surrender to the Lord's Command. ||3||12||133||
ਹੇ ਨਾਨਕ! (ਆਖ-ਇਹ ਨਾਮ-ਖ਼ਜ਼ਾਨਾ) ਪਰਮਾਤਮਾ ਉਹਨਾਂ ਨੂੰ ਹੀ ਦੇਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੩॥੧੨॥੧੩੩॥ ਹੁਕਮੁ ਮਨਾਏ = ਹੁਕਮ ਮੰਨਣ ਲਈ ਪ੍ਰੇਰਦਾ ਹੈ ॥੩॥