ਦੋਹਰਾ ॥
ਦੋਹਰਾ:
ਨਿਰਖਿ ਸਤਤਾ ਸਭਨ ਕੀ ਜਗ ਜਨਨੀ ਹਰਖਾਇ ॥
ਸਾਰਿਆਂ ਦੀ ਸਤਿਅਤਾ ਵੇਖ ਕੇ ਜਗ ਜਨਨੀ (ਦੇਵੀ) ਨੇ ਪ੍ਰਸੰਨਤਾ ਪੂਰਵਕ
ਸਾਤ ਪੂਤ ਪਤਿ ਕੇ ਸਹਿਤ ਤਿਹ ਜੁਤ ਦਏ ਜਿਯਾਇ ॥੧੭॥
ਉਸ ਇਸਤਰੀ ਨੂੰ ਪਤੀ ਅਤੇ ਸੱਤ ਪੁੱਤਰਾਂ ਸਹਿਤ ਜੀਵਿਤ ਕਰ ਦਿੱਤਾ ॥੧੭॥
ਤ੍ਰਿਯ ਚਰਿਤ੍ਰ ਦੁਹਕਰਿ ਕਰਿਯੋ ਜੈਸੋ ਕਰੈ ਨ ਕੋਇ ॥
ਉਸ ਇਸਤਰੀ ਨੇ ਬਹੁਤ ਔਖਾ ਚਰਿਤ੍ਰ ਕੀਤਾ ਜਿਹੋ ਜਿਹਾ ਕੋਈ ਵੀ ਨਹੀਂ ਕਰ ਸਕਦਾ।
ਪੁਰੀ ਚਤ੍ਰਦਸ ਕੇ ਬਿਖੈ ਧੰਨ︀ਯ ਧੰਨ︀ਯ ਤਿਹ ਹੋਇ ॥੧੮॥
ਚੌਦਾਂ ਲੋਕਾਂ ਵਿਚ ਉਸ ਦੀ ਧੰਨ ਧੰਨ ਹੋਣ ਲਗ ਗਈ ॥੧੮॥