ਚੌਪਈ ॥
ਚੌਪਈ:
ਸਾਤ ਪੂਤ ਮੂਏ ਜਿਯਰਾਏ ॥
ਮੋਏ ਹੋਏ ਸੱਤ ਪੁੱਤਰ ਜਿਵਾਏ।
ਅਪਨੀ ਦੇਹ ਸਹਿਤ ਪਤਿ ਪਾਏ ॥
ਆਪਣੀ ਦੇਹ ਸਮੇਤ ਪਤੀ ਨੂੰ ਪ੍ਰਾਪਤ ਕੀਤਾ।
ਨ੍ਰਿਪ ਕੀ ਬਡੀ ਆਰਬਲ ਹੋਈ ॥
ਰਾਜੇ ਦੀ ਆਯੂ ਲੰਬੀ ਹੋ ਗਈ।
ਐਸੋ ਕਰਤ ਚਰਿਤ੍ਰ ਨ ਕੋਈ ॥੧੯॥
ਅਜਿਹਾ ਚਰਿਤ੍ਰ ਕੋਈ ਵੀ ਨਹੀਂ ਕਰ ਸਕਦਾ ॥੧੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੈਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੫॥੩੨੭੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੫॥੩੨੭੪॥ ਚਲਦਾ॥