ਦੋਹਰਾ ॥

ਦੋਹਰਾ:

ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤਿ ਕੋ ਨਰਪਾਲ ॥

ਸੂਰਤ (ਨਗਰ) ਦਾ ਸੁਕ੍ਰਿਤ ਸਿੰਘ ਨਾਂ ਦਾ ਵੱਡਾ ਸੂਰਮਾ ਰਾਜਾ ਸੀ।

ਜੁਬਨ ਕਲਾ ਰਾਨੀ ਰਹੈ ਜਾ ਕੇ ਨੈਨ ਬਿਸਾਲ ॥੧॥

ਉਸ ਦੀ ਰਾਣੀ ਜੁਬਨ ਕਲਾ ਸੀ ਜਿਸ ਦੇ ਵੱਡੇ ਨੇਤਰ ਸਨ ॥੧॥