ਸਭੁ ਕੋਈ ਚਲਨ ਕਹਤ ਹੈ ਊਹਾਂ

Everyone speaks of going there,

ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿਚ ਅੱਪੜਨਾ ਹੈ। ਸਭੁ ਕੋਈ = ਹਰ ਕੋਈ, ਹਰੇਕ ਬੰਦਾ। ਊਹਾਂ = ਉਸ ਬੈਕੁੰਠ ਵਿਚ।

ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ

but I do not even know where heaven is. ||1||Pause||

ਪਰ ਮੈਨੂੰ ਤਾਂ ਸਮਝ ਨਹੀਂ ਆਈ, (ਇਹਨਾਂ ਦਾ ਉਹ) ਬੈਕੁੰਠ ਕਿੱਥੇ ਹੈ ॥੧॥ ਰਹਾਉ ॥ ਨਾ ਜਾਨਉ = ਮੈਂ ਨਹੀਂ ਜਾਣਦਾ, ਮੈਨੂੰ ਤਾਂ ਪਤਾ ਨਹੀਂ। ਕਹਾਂ = ਕਿੱਥੇ? ॥੧॥ ਰਹਾਉ ॥

ਆਪ ਆਪ ਕਾ ਮਰਮੁ ਜਾਨਾਂ

One who does not even know the mystery of his own self,

(ਇਹਨਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ, ਮਰਮੁ = ਭੇਦ।

ਬਾਤਨ ਹੀ ਬੈਕੁੰਠੁ ਬਖਾਨਾਂ ॥੧॥

speaks of heaven, but it is only talk. ||1||

ਨਿਰੀਆਂ ਗੱਲਾਂ ਨਾਲ ਹੀ 'ਬੈਕੁੰਠ' ਆਖ ਰਹੇ ਹਨ ॥੧॥ ਬਾਤਨ ਹੀ = ਨਿਰੀਆਂ ਗੱਲਾਂ ਨਾਲ। ਬਖਾਨਾਂ = ਬਿਆਨ ਕਰ ਰਹੇ ਹਨ ॥੧॥

ਜਬ ਲਗੁ ਮਨ ਬੈਕੁੰਠ ਕੀ ਆਸ

As long as the mortal hopes for heaven,

ਹੇ ਮਨ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ, ਮਨ = ਹੇ ਮਨ!

ਤਬ ਲਗੁ ਨਾਹੀ ਚਰਨ ਨਿਵਾਸ ॥੨॥

he will not dwell at the Lord's Feet. ||2||

ਤਦ ਤਕ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ ॥੨॥

ਖਾਈ ਕੋਟੁ ਪਰਲ ਪਗਾਰਾ

Heaven is not a fort with moats and ramparts, and walls plastered with mud;

(ਮੈਨੂੰ ਤਾਂ ਪਤਾ ਨਹੀਂ ਇਹਨਾਂ ਲੋਕਾਂ ਦੇ) ਬੈਕੁੰਠ ਦੇ ਕਿਲ੍ਹੇ ਦੁਆਲੇ ਕਿਹੋ ਜਿਹੀ ਖਾਈ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ। ਖਾਈ = ਕਿਲ੍ਹੇ ਦੇ ਦੁਆਲੇ ਡੂੰਘੀ ਤੇ ਚੌੜੀ ਖਾਈ ਜੋ ਕਿਲ੍ਹੇ ਦੀ ਰਾਖੀ ਲਈ ਪਾਣੀ ਨਾਲ ਭਰੀ ਰੱਖੀਦੀ ਹੈ। ਕੋਟੁ = ਕਿਲ੍ਹਾ। ਪਰਲ = {Skt. पल्ल = A large granary. पल्लि = A town, city} ਸ਼ਹਿਰ। ਪਗਾਰਾ = {Skt. प्राकार = A rampart} ਫ਼ਸੀਲ, ਸ਼ਹਿਰ ਦੀ ਵੱਡੀ ਦੀਵਾਰ ਚੁਫੇਰੇ ਦੀ।

ਨਾ ਜਾਨਉ ਬੈਕੁੰਠ ਦੁਆਰਾ ॥੩॥

I do not know what heaven's gate is like. ||3||

ਮੈਂ ਨਹੀਂ ਜਾਣਦਾ (ਕਿ ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ ॥੩॥

ਕਹਿ ਕਮੀਰ ਅਬ ਕਹੀਐ ਕਾਹਿ

Says Kabeer, now what more can I say?

ਕਬੀਰ ਆਖਦਾ ਹੈ ਕਿ (ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ, ਕਮੀਰ = ਕਬੀਰ। ਕਾਹਿ = ਕਿਸ ਨੂੰ?

ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥

The Saadh Sangat, the Company of the Holy, is heaven itself. ||4||8||16||

ਕਿ ਸਾਧ-ਸੰਗਤ ਹੀ ਬੈਕੁੰਠ ਹੈ? (ਤੇ ਉਹ ਬੈਕੁੰਠ ਇੱਥੇ ਹੀ ਹੈ) ॥੪॥੮॥੧੬॥ ਆਹਿ = ਹੈ ॥੪॥੮॥੧੬॥