ਸਵੈਯਾ ॥
SWAYYA
ਸਵੈਯਾ:
ਜੋ ਹਰਿ ਮੰਤ੍ਰ ਅਰਾਧਤ ਹੈ ਤਪ ਸਾਧਤ ਹੈ ਮਨ ਮੈ ਨਹੀ ਆਯੋ ॥
He, who through the repetition of mantras and through the performance of austerities, does not come to abide in the mind
ਜੋ ਸ੍ਰੀ ਕ੍ਰਿਸ਼ਨ ਮੰਤਰਾਂ ਨੂੰ ਆਰਾਧਣ ਵਾਲਿਆਂ ਅਤੇ ਤਪਾਂ ਨੂੰ ਸਾਧਣ ਵਾਲਿਆਂ ਦੇ ਮਨ ਵਿਚ ਪ੍ਰਗਟ ਨਹੀਂ ਹੋਇਆ ਹੈ।
ਜਗ︀ਯ ਕੀਏ ਬਹੁ ਦਾਨ ਦੀਏ ਸਬ ਖੋਜਤ ਹੈ ਕਿਨਹੂੰ ਨਹੀ ਪਾਯੋ ॥
Who is not realized through the performance of Yajnas and giving charities
(ਕਿਤਨਿਆਂ ਨੇ) ਯੱਗ ਕੀਤੇ ਹਨ, ਬਹੁਤ ਦਾਨ ਦਿੱਤੇ ਹਨ, ਪਰ ਸਭ ਖੋਜ (ਥਕੇ ਹਨ) ਕਿਸੇ ਨੇ (ਉਸ ਦਾ) ਅੰਤ ਨਹੀਂ ਪਾਇਆ ਹੈ।
ਬ੍ਰਹਮ ਸਚੀਪਤਿ ਨਾਰਦ ਸਾਰਦ ਬਿਯਾਸ ਪਰਾਸੁਰ ਸ੍ਰੀ ਸੁਕ ਗਾਯੋ ॥
Who is eulogised by even Indra, Brahma, Narada, Sharda, Vyas, Prashar and Shukdev
(ਜਿਸ ਦੇ ਗੁਣਾਂ ਨੂੰ) ਬ੍ਰਹਮਾ, ਇੰਦਰ, ਨਾਰਦ, ਸਾਰਦ, ਵਿਆਸ, ਪਰਾਸ਼ਰ ਅਤੇ ਸੁਕਦੇਵ ਨੇ ਗਾਇਆ ਹੈ,
ਸੋ ਬ੍ਰਿਜਰਾਜ ਸਮਾਜ ਮੈ ਆਜ ਹਕਾਰ ਕੈ ਜੁਧ ਕੇ ਕਾਜ ਬੁਲਾਯੋ ॥੧੪੯੦॥
To that Krishna, the Lord of Braja, today the king Kharag Singh invited him from the whole society for war by challenging him.1490.
ਉਸ ਸ੍ਰੀ ਕ੍ਰਿਸ਼ਨ ਨੂੰ ਅਜ ਸਮਾਜ ਵਿਚ ਲਲਕਾਰ ਕੇ ਯੁੱਧ ਲਈ (ਖੜਗ ਸਿੰਘ ਨੇ) ਬੁਲਾਇਆ ਹੈ ॥੧੪੯੦॥