ਚੌਪਈ ॥
CHAUPAI
ਚੌਪਈ:
ਤਬ ਹਰਿ ਜਛ ਅਸਤ੍ਰ ਕਰਿ ਲੀਨੋ ॥
ਤਦ ਸ੍ਰੀ ਕ੍ਰਿਸ਼ਨ ਨੇ 'ਜਛ ਅਸਤ੍ਰ' ਹੱਥ ਵਿਚ ਲੈ ਲਿਆ
ਐਚ ਕਮਾਨ ਛਾਡਿ ਸਰ ਦੀਨੋ ॥
Then Krishna took the Yakshastra (the arm relating to Yakshas) in his hand and pulling his bow discharged it
ਅਤੇ ਕਮਾਨ ਉਤੇ ਚਿਲਾ ਚੜ੍ਹਾ ਕੇ ਤੀਰ ਛਡ ਦਿੱਤਾ।
ਨਲ ਕੂਬਰ ਮਨਗ੍ਰੀਵ ਸੁ ਧਾਏ ॥
(ਉਸ ਵੇਲੇ) ਨਲ, ਕੂਬਰ ਅਤੇ ਮਨ-ਗ੍ਰੀਵ ਹਮਲਾ ਕਰ ਕੇ ਪਏ ਹਨ।
ਸੁਤ ਕੁਬੇਰ ਕੇ ਦ੍ਵੈ ਇਹ ਆਏ ॥੧੪੯੧॥
Now both the sons of Kuber, Nalkoober and Manigreev came in the battlefield.1491.
ਕੁਬੇਰ ਦੇ ਇਹ ਦੋਵੇਂ ਪੁੱਤਰ ਆਏ ਹਨ ॥੧੪੯੧॥
ਧਨਦ ਜਛ ਕਿੰਨਰ ਸੰਗ ਲੀਨੇ ॥
ਕੁਬੇਰ ('ਧਨਦ') ਯਕਸ਼ਾਂ ਅਤੇ ਕਿੰਨਰਾਂ ਨੂੰ ਨਾਲ ਲੈ ਕੇ
ਏ ਆਏ ਮਨ ਮੈ ਰਿਸ ਕੀਨੇ ॥
They took many Yakshas, the generous bestowers of wealth, and kinnars alongwith them, who, getting enraged, reached the battlefield
ਅਤੇ ਮਨ ਵਿਚ ਕ੍ਰੋਧ ਕਰ ਕੇ ਇਥੇ ਆਇਆ ਹੈ।
ਸਗਲ ਸੈਨ ਤਿਨ ਕੈ ਸੰਗ ਆਈ ॥
ਉਸ ਦੀ ਸਾਰੀ ਸੈਨਾ ਨਾਲ ਆਈ ਹੈ
ਧਾਇ ਭੂਪ ਸੋ ਕਰੀ ਲਰਾਈ ॥੧੪੯੨॥
All the army came with them and they waged a terrible war with the king.1492.
ਅਤੇ ਹਮਲਾ ਕਰ ਕੇ ਰਾਜੇ ਨਾਲ ਯੁੱਧ ਕੀਤਾ ਹੈ ॥੧੪੯੨॥