ਸਵੈਯਾ

SWAYYA

ਸਵੈਯਾ:

ਕੋਪ ਕੀਏ ਸਬ ਸਸਤ੍ਰ ਲੀਏ ਕਰ ਮੈ ਮਿਲ ਕੈ ਤਿਹ ਪੈ ਤਬ ਆਏ

In great rage, taking their weapons in their hands, all of them together fell upon the king

ਤਦ ਸਾਰੇ ਕ੍ਰੋਧਵਾਨ ਹੋ ਕੇ, ਹੱਥ ਵਿਚ ਸ਼ਸਤ੍ਰ ਲੈ ਕੇ ਅਤੇ ਇਕੱਠੇ ਹੋ ਕੇ ਉਸ (ਰਾਜੇ) ਉਪਰ ਚੜ੍ਹ ਆਏ ਹਨ।

ਭੂਪ ਨਿਖੰਗ ਤੇ ਕਾਢ ਕੈ ਬਾਨ ਕਮਾਨ ਕੋ ਤਾਨਿ ਸੁ ਖੈਚ ਚਲਾਏ

The king, taking out the arrows from his quiver, discharged them, pulling his bow

ਰਾਜਾ ਭੱਥੇ ਵਿਚੋਂ ਬਾਣ ਕਢ ਕੇ, ਧਨੁਸ਼ ਨੂੰ ਤਣ ਕੇ ਖਿਚ ਖਿਚ ਕੇ ਚਲਾਉਂਦਾ ਹੈ।

ਹੋਤ ਭਏ ਬਿਰਥੀ ਬਿਨੁ ਸੂਤ ਘਨੇ ਤਬ ਹੀ ਜਮਲੋਕਿ ਪਠਾਏ

The warriors and charioteers were deprived of their chariots and the king dispatched them to the abode of Yama

ਬਹੁਤ ਸਾਰੇ (ਸੂਰਮਿਆਂ ਨੂੰ) ਰਥਾਂ ਅਤੇ ਰਥਵਾਨਾਂ ਤੋਂ ਸਖਣਾ ਕਰ ਕੇ ਯਮ ਲੋਕ ਵਿਚ ਭੇਜ ਦਿੱਤਾ ਹੈ।

ਠਾਢੋ ਕੋਊ ਰਹਿਓ ਤਿਹ ਠੌਰ ਸਬੈ ਗਨ ਕਿੰਨਰ ਜਛ ਪਰਾਏ ॥੧੪੯੩॥

None of them could stay at that place all the Yakshas and Kinnars fled away.1493.

(ਉਨ੍ਹਾਂ ਵਿਚੋਂ) ਕੋਈ ਵੀ ਉਸ ਸਥਾਨ ਉਤੇ ਖੜੋਤਾ ਨਹੀਂ ਰਿਹਾ ਹੈ; ਸਾਰੇ ਗਣ, ਕਿੰਨਰ, ਯਕਸ਼ ਆਦਿ (ਯੁੱਧ ਖੇਤਰ ਵਿਚੋਂ) ਭਜਾ ਦਿੱਤੇ ਹਨ ॥੧੪੯੩॥

ਰੋਸ ਘਨੋ ਨਲ ਕੂਬਰ ਕੈ ਸੁ ਫਿਰਿਯੋ ਲਰਬੇ ਕਹੁ ਬੀਰ ਬੁਲਾਏ

Then, in his fury, Nalkoober called his warriors for fighting

ਨਲ ਅਤੇ ਕੂਬਰ ਨੇ ਬਹੁਤ ਕ੍ਰੋਧ ਕੀਤਾ ਹੈ ਅਤੇ ਫਿਰ ਲੜਨ ਲਈ ਸ਼ੂਰਵੀਰਾਂ ਨੂੰ ਬੁਲਾ ਲਿਆ ਹੈ।

ਸਉਹੇ ਕੁਬੇਰ ਭਯੋ ਧਨੁ ਲੈ ਸਰ ਜਛ ਜਿਤੇ ਮਿਲ ਕੈ ਪੁਨਿ ਆਏ

Kuber also stood there keeping his wealth in safety, all the Yakshas then came collectively

ਕੁਬੇਰ ਧਨੁਸ਼ ਬਾਣ ਲੈ ਕੇ ਸਾਹਮਣੇ ਆਇਆ ਹੈ ਅਤੇ ਜਿਤਨੇ ਯਕਸ਼ ਸਨ (ਉਹ ਵੀ) ਮਿਲ ਕੇ ਫਿਰ ਆ ਗਏ ਹਨ।

ਮਾਰ ਹੀ ਮਾਰ ਪੁਕਾਰਿ ਪਰੇ ਸਬ ਹੀ ਕਰ ਮੈ ਅਸਿ ਲੈ ਚਮਕਾਏ

ਸਾਰੇ ਹੀ ਮਾਰੋ-ਮਾਰੋ ਕਹਿਣ ਲਗੇ ਹਨ ਅਤੇ ਹੱਥਾਂ ਵਿਚ ਤਲਵਾਰਾਂ ਲੈ ਕੇ ਚਮਕਾਉਂਦੇ ਹਨ।

ਮਾਨਹੁ ਸ੍ਰੀ ਖੜਗੇਸ ਕੇ ਊਪਰਿ ਦੰਡ ਲੀਏ ਜਮ ਕੇ ਗਨ ਧਾਏ ॥੧੪੯੪॥

Shouting “kill, kill” they gleamed their swords and it seemed that the ganas of Yama and attacked Kharag Singh, carrying their staff of death.1494.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਖੜਗ ਸਿੰਘ ਉਪਰ ਯਮ ਗਣ ਡੰਡੇ ਲੈ ਕੇ ਆ ਪਏ ਹੋਣ ॥੧੪੯੪॥